6 ਸਾਲ ਦੇ ਬੱਚੇ ਦਾ ਕ+ਤ+ਲ ਮਾਮਲਾ: ਤਿੰਨ ਗ੍ਰਿਫਤਾਰ

ਮਾਨਸਾ, 18 ਮਾਰਚ 2023 – ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿੱਚ ਬੀਤੇ ਦਿਨੀਂ ਇਕ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਮਾਨਸਾ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਵਰਤਿਆ ਗਿਆ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

ਐਸਐਸਪੀ ਵੱਲੋਂ ਦੱਸਿਆ ਕਿ ਇਹ ਇਕ ਨਿੱਜੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਦੇ ਗੁਆਂਢ ਵਿੱਚ ਸੇਵਕ ਸਿੰਘ ਕਿਸੇ ਦੇ ਘਰ ਕੰਮ ਕਰਦਾ ਸੀ। ਸੇਵਕ ਉਥੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਨੂੰ ਲੈ ਕੇ ਜਸਪ੍ਰੀਤ ਉਸ ਨੂੰ ਰੋਕਦਾ ਸੀ। ਇਸ ਤੋਂ ਬਾਅਦ ਸੇਵਕ, ਅੰਮ੍ਰਿਤ ਅਤੇ ਅਕਾਸ਼ਦੀਪ ਉਰਫ ਚੰਨੀ ਨੇ ਮਿਲਕੇ ਜਸਪ੍ਰੀਤ ਨੂੰ ਜਾਨੋ ਮਾਰਨ ਦੀ ਸਕੀਮ ਬਣਾਈ ਸੀ।

ਉਨ੍ਹਾਂ ਦੱਸਿਆ ਕਿ ਉਹ ਮ੍ਰਿਤਕ ਬੱਚੇ ਊਦੇਵੀਰ ਦੇ ਪਿਤਾ ਜਸਪ੍ਰੀਤ ਨੂੰ ਮਾਰਨ ਲਈ ਆਏ ਸਨ। ਪ੍ਰੰਤੂ ਉਨ੍ਹਾਂ ਦਾ ਨਿਸ਼ਾਨਾ ਸਹੀ ਨਾ ਲੱਗਿਆ ਤੇ ਗੋਲੀ ਬੱਚੇ ਨੂੰ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਐਸ. ਐਸ. ਪੀ. ਨੇ ਦੱਸਿਆ ਕਿ ਅੰਮ੍ਰਿਤ ਸਿੰਘ ‘ਤੇ ਪਹਿਲਾਂ ਹੀ 4 ਮਾਮਲੇ ਦਰਜ ਹਨ,ਜਿਨ੍ਹਾਂ ਵਿੱਚੋਂ 2 ‘ਚ ਸਜ਼ਾ ਵੀ ਕੱਟ ਚੁੱਕਿਆ ਹੈ। ਪੁਲਸ ਨੇ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ 302 ਤੇ 307 ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦੀ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਵੱਡੀ ਕਾਰਵਾਈ, 6 ਸਾਥੀ ਲਏ ਗਏ ਪੁਲਿਸ ਹਿਰਾਸਤ ‘ਚ

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦੂਜਾ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ‘ਚ ਚੱਲੀ ਤਲਾਸ਼ੀ ਮੁਹਿੰਮ