ਚੰਡੀਗੜ੍ਹ, 19 ਮਾਰਚ 2023 – 11ਵੀਂ ਸਲਾਨਾ ਐਥਲੈਟਿਕਸ ਅਤੇ ਸਪੋਰਟਸ ਮੀਟ ਦਾ ਆਯੋਜਨ 17 ਮਾਰਚ, 2023 ਨੂੰ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਹੁਤ ਹੀ ਜੋਸ਼ ਅਤੇ ਉਤਸਾਹ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਪਦਮਸ਼੍ਰੀ ਮਮਤਾ ਸੋਧਾ (ਏ.ਸੀ.ਪੀ.), ਹਰਿਆਣਾ ਪੁਲਿਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਡਾ਼ ਗੁਰਪ੍ਰੀਤ ਸਿੰਘ ਨੇ ਕੀਤੀ ਅਤੇ ਕੈਂਪਸ ਡਾਇਰੈਕਟਰ ਡਾ਼ ਰਾਜਾ ਸਿੰਘ ਖੇਲਾ ਨੇ ਵੀ ਸ਼ਿਰਕਤ ਕੀਤੀ। ਸ਼੍ਰੀਮਤੀ ਮਮਤਾ ਸੋਧਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਦ੍ਰਿੜ ਇਰਾਦੇ ਅਤੇ ਉਸ ਪ੍ਰਤੀ ਧਿਆਨ ਕੇਂਦਰਿਤ ਕਰਨ ਅਤੇ ਨਿਰੰਤਰ ਯਤਨ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਖੇਡਾਂ ਦੇ ਖੇਤਰ ਵਿੱਚ ਔਰਤਾਂ ਦੇ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਨੂੰ ਦੂਰ ਕਰਨ ਦੇ ਵਸੀਲਿਆਂ ਤੇ ਜ਼ੋਰ ਦਿੱਤਾ। ਸੀ੍ਮਤੀ ਮਮਤਾ ਸੋਧਾ ਜੀ ਨੇ ਝੰਡਾ ਲਹਿਰਾਉਣ ਦੀ ਰਸਮ ਅਤੇ ਮਾਰਚ ਪਾਸਟ ਉਪਰੰਤ ਸਪੋਰਟਸ ਮੀਟ ਦੀ ਸ਼ੁਰੂਆਤ ਹੋਈ। ਇਸ ਖੇਡ ਸਮਾਗ਼ਮ ਵਿਚ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਸਥਾਪਤ ਵੱਖ ਵੱਖ ਕਾਲਜਾਂ ਜਿਹਨਾਂ ਵਿਚ ਇੰਜਨੀਅਰਿੰਗ, ਲਾਅ, ਨਰਸਿੰਗ, ਫਾਰਮੇਸੀ, ਐਜੂਕੇਸ਼ਨ, ਪੌਲੀਟੈਕਨਿਕ ਅਤੇ ਹਿਊਮੈਨਟੀਜ਼ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਵਾਲੀਬਾਲ, ਕਬੱਡੀ, ਬੈਡਮਿੰਟਨ, ਕ੍ਰਿਕਟ, 100 ਮੀਟਰ, 200 ਮੀਟਰ, 400 ਮੀਟਰ, ਅਤੇ 800 ਮੀਟਰ, ਦੀਆਂ ਦੌੜਾਂ ਵਿਚ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।
ਖੇਡ ਸਮਾਗਮ ਦੀ ਸਮਾਪਤ ਉਪਰੰਤ ਮੁੱਖ ਮਹਿਮਾਨ ਸੀ੍ਮਤੀ ਮਮਤਾ ਸੋਧਾ ਅਤੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ: ਗੁਰਪ੍ਰੀਤ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ | ਇਨਾਮ ਵੰਡ ਸਮਾਰੋਹ ਦੌਰਾਨ ਸਾਰੇ ਜੇਤੂਆਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਯੂ਼.ਆਈ.ਪੀ ਦੇ ਸਰਵੋਤਮ ਪੁਰਸ਼ ਅਥਲੀਟ ਕੇਸ਼ਵ ਆਨੰਦ ਅਤੇ ਯੂ਼.ਆਈ.ਐਨ ਦੀ ਸਰਵੋਤਮ ਮਹਿਲਾ ਅਥਲੀਟ ਸੰਤੋਸ਼ੀ ਨੂੰ ਚੁਣਿਆ ਗਿਆ। ਡਾ: ਗੁਰਪ੍ਰੀਤ ਸਿੰਘ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਦੀ ਜੀਵਨ ਵਿਚ ਮਹੱਤਤਾ ਅਤੇ ਉਹਨਾਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਇਸ ਉਪਰੰਤ ਕੈਂਪਸ ਡਾਇਰੈਕਟਰ ਡਾ਼ ਰਾਜਾ ਸਿੰਘ ਖੇਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਜੀਵਨ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਇਆ ਜਾ ਸਕੇ। ਇਸ ਤਰ੍ਹਾਂ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲਾਲੜੂ ਵਿਖੇ ਇਹ 11ਵੀਂ ਸਲਾਨਾ ਸਪੋਰਟਸ ਮੀਟ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ। ਇਸ ਸਮੇਂ ਸੰਸਥਾ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਹਾਜ਼ਿਰ ਸਨ।ਮੰਚ ਸੰਚਾਲਨ ਦੀ ਭੂਮਿਕਾ ਪੋ੍ ਸੁਖਜਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ।