ਚੰਡੀਗੜ੍ਹ, 21 ਮਾਰਚ, 2023: ਪੰਜਾਬ ਵਿਚ ਮੋਬਾਈਲ ਇੰਟਰਨੈਟ ਸੇਵਾ ਅੱਜ 21 ਮਾਰਚ ਦੁਪਹਿਰ 12.00 ਵਜੇ ਅੰਸ਼ਕ ਰੂਪ ਵਿੱਚ ਤੋਂ ਬਹਾਲ ਹੋ ਜਾਵੇਗੀ। ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਸਬ ਡਵੀਜ਼ਨ ਅਜਨਾਲਾ, ਮੋਹਾਲੀ ਵਿਚ ਵਾਈ ਪੀ ਐਸ ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਕੁਝ ਇਲਾਕਿਆਂ ਵਿਚ 21 ਤੋਂ 23 ਮਾਰਚ ਦੁਪਹਿਰ 12.00 ਵਜੇ ਤੱਕ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਜਾਰੀ ਰਹੇਗੀ ਜਦੋਂ ਕਿ ਬਾਕੀ ਪੰਜਾਬ ਵਿਚ ਮੋਬਾਈਲ ਇੰਟਰਨੈਟ ਸ਼ੁਰੂ ਹੋ ਜਾਵੇਗਾ।