- ਦਫ਼ਤਰੀ ਅਨੁਸ਼ਾ਼ਸ਼ਨ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ – ਡਿਪਟੀ ਕਮਿਸ਼ਨਰ
ਕਪੂਰਥਲਾ, 22 ਮਾਰਚ 2023 – ਡਿਪਟੀ ਕਮਿਸ਼ਨਰ, ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਦਫ਼ਤਰੀ ਅਨੁਸ਼ਾਸਨ ਅਤੇ ਮਾਣ-ਮਰਿਆਦਾ ਦੀ ਉਲੰਘਣਾ ਕਰਨ ਕਰਕੇ ਨਰਿੰਦਰ ਸਿੰਘ , ਸੀਨੀਅਰ ਸਹਾਇਕ , ਧਰਮ ਅਰਥ ਸ਼ਾਖਾ , ਸਦਰ ਦਫ਼ਤਰ ਕਪੂਰਥਲਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਕਰਮਚਾਰੀ ਵਲੋਂ ਦਫ਼ਤਰੀ ਅਨੁਸ਼ਾਸਨ ਅਤੇ ਮਰਿਆਦਾ ਦੀ ਉਲੰਘਣਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਮੁਅੱਤਲੀ ਦੌਰਾਨ ਸਬੰਧਿਤ ਕਰਮਚਾਰੀ ਦਾ ਹੈਡਕੁਆਰਟਰ ਤਹਿਸੀਲ ਦਫ਼ਤਰ ਭੁਲੱਥ ਬਣਾਇਆ ਗਿਆ ਹੈ ਅਤੇ ਧਰਮ ਅਰਥ ਸ਼ਾਖਾ ਦਾ ਵਧੀਕ ਚਾਰਜ ਸ੍ਰੀ ਨੀਲਮ ਕੁਮਾਰ ਸੀਨੀਅਰ ਸਹਾਇਕ ਆਰ.ਕੇ. ਈ.ਓ. ਸ਼ਾਖਾ, ਸਦਰ ਦਫ਼ਤਰ ਕਪੂਰਥਲਾ ਨੂੰ ਬਿਨ੍ਹਾ ਕਿਸੇ ਵਾਧੂ ਮਿਹਨਤਾਨੇ ਤੋਂ ਦਿੱਤਾ ਗਿਆ ਹੈ।