ਪਾਣੀਪਤ ‘ਚ ਚੱਲਦੀ ਰੇਲਗੱਡੀ ਨਾਲੋਂ ਡੱਬੇ ਹੋਏ ਵੱਖ, ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਟਰੇਨ

ਪਾਣੀਪਤ, 22 ਮਾਰਚ 2023 – ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਰੇਲਵੇ ਸਟੇਸ਼ਨ ਨੇੜੇ ਟ੍ਰੈਕ ‘ਤੇ ਸਵਾਰ ਯਾਤਰੀਆਂ ‘ਚ ਉਸ ਸਮੇਂ ਹਾਹਾਕਾਰ ਮਚ ਗਏ ਜਦੋਂ ਸ਼ਾਨ-ਏ-ਪੰਜਾਬ ਐਕਸਪ੍ਰੈਸ ਰੇਲਗੱਡੀ ਦੀ ਕਲਿੱਪ ਅੱਧ ਵਿਚਾਲੇ ਹੀ ਉਤਰ ਗਈ। ਜਿਸ ਕਾਰਨ ਇੰਜਣ ਸਮੇਤ ਕੁਝ ਡੱਬੇ ਅੱਗੇ ਚੱਲਦੇ ਰਹੇ, ਜਦਕਿ ਰੇਲ ਗੱਡੀ ਦੇ ਕਈ ਡੱਬੇ ਪਟੜੀ ‘ਤੇ ਪਿੱਛੇ ਹੀ ਰਹਿ ਗਏ।

ਖੁਸ਼ਕਿਸਮਤੀ ਨਾਲ ਡੱਬੇ ਪਟੜੀ ਤੋਂ ਨਹੀਂ ਉਤਰੇ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਰੇਲਗੱਡੀ ਰੋਜ਼ਾਨਾ ਦੀ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਇਹ ਸਮਾਲਖਾ ਕੋਲ ਪਹੁੰਚੀ ਤਾਂ ਉੱਥੇ ਸ਼ੱਕੀ ਹਾਲਾਤਾਂ ‘ਚ ਕੋਚ ਨੂੰ ਕੋਚ ਨਾਲ ਜੋੜਨ ਵਾਲੀ ਕਲਿੱਪ ਅਚਾਨਕ ਨਿੱਕਲ ਗਈ ਅਤੇ ਟਰੇਨ ਦੇ ਦੋ ਹਿੱਸਿਆਂ ‘ਚ ਵੰਡੀ ਗਈ ਅਤੇ ਟਰੇਨ ਨੰਬਰ 12497 ਦੇ 8 ਡੱਬੇ ਪਿੱਛੇ ਰਹਿ ਗਏ।

ਕਾਫੀ ਦੂਰ ਜਾਣ ਤੋਂ ਬਾਅਦ ਪਾਇਲਟ ਨੇ ਟਰੇਨ ਰੋਕ ਦਿੱਤੀ। ਹਾਦਸੇ ਦੀ ਸੂਚਨਾ ਰੇਲਵੇ ਹੈਲਪਲਾਈਨ ਕੰਟਰੋਲ ਰੂਮ ਨੰ. ‘ਤੇ ਦਿੱਤੀ ਗਈ ਅਤੇ ਨਾਲ ਹੀ ਇਸ ਦੀ ਜਾਣਕਾਰੀ ਪਾਣੀਪਤ ਅਤੇ ਸੋਨੀਪਤ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਗਈ। ਤਕਨੀਕੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਜੋੜਨ ਦਾ ਕੰਮ ਸ਼ੁਰੂ ਕੀਤਾ ਗਿਆ।

ਲੰਮੀ ਜੱਦੋ-ਜਹਿਦ ਤੋਂ ਬਾਅਦ ਰੇਲਗੱਡੀ ਦੇ ਦੋਵੇਂ ਹਿੱਸਿਆਂ ਨੂੰ ਨੇੜੇ ਲਿਆਂਦਾ ਗਿਆ ਅਤੇ ਕਲਿੱਪਾਂ ਦੀ ਮਦਦ ਨਾਲ ਦੁਬਾਰਾ ਜੋੜ ਦਿੱਤਾ ਗਿਆ। ਇਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਹਰੀ ਝੰਡੀ ਦੇ ਕੇ ਉਥੋਂ ਰਵਾਨਾ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਬਜਟ ਸੈਸ਼ਨ ਦਾ ਆਖਰੀ ਦਿਨ: ਮਾਨ ਸਰਕਾਰ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਤਜਵੀਜ਼ਾਂ ‘ਤੇ ਲੱਗ ਸਕਦੀ ਹੈ ਮੋਹਰ

ਮਾਸੂਮ ਭੈਣ-ਭਰਾ ਨੂੰ ਬਲੀ ਚੜ੍ਹਾਉਣ ਵਾਲੇ ਤਾਂਤਰਿਕ ਸਮੇਤ ਸਾਰੇ ਮੁਲਜ਼ਮ ਦੋਸ਼ੀ ਕਰਾਰ, 23 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ