- ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਛੱਡ ਬਾਕੀ ਜ਼ਿਲ੍ਹਿਆਂ ‘ਚ ਇੰਟਰਨੈਟ ਸੇਵਾ ਬਹਾਲ
ਚੰਡੀਗੜ੍ਹ, 23 ਮਾਰਚ 2023 – ਪੰਜਾਬ ਦੇ ਦੋ ਜਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ‘ਚੋਂ ਹੁਣ ਇੰਟਰਨੈਟਤੋਂ ਪਾਬੰਦੀ ਹਟਾ ਦਿਤੀ ਗਈ ਹੈ। ਸਿਰਫ ਜ਼ਿਲ੍ਹਾ ਤਰਨਤਾਰਨ ਤੇ ਫਿਰੋਜ਼ਪੁਰ ਵਿਚ ਦੇ ਅੰਦਰ ਇੰਟਰਨੈੱਟ ਤੇ ਕੱਲ੍ਹ ਤੱਕ ਪਾਬੰਦੀ ਵਧਾਈ ਗਈ ਹੈ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ‘ਚੋਂ ਪਾਬੰਦੀ ਹਟਾ ਦਿੱਤੀ ਗਈ ਸੀ। ਇਹਨਾਂ ਚੋਂ 4 ਜ਼ਿਲ੍ਹਿਆਂ ‘ਚ ਪੂਰੀ ਤਰ੍ਹਾਂ ਪਾਬੰਦੀ ਸੀ ਜਦੋਂ ਕੇ 2 ਜ਼ਿਲ੍ਹਿਆਂ ‘ਚ ਅੰਸ਼ਿਕ ਤੌਰ ‘ਤੇ ਪਾਬੰਦੀ ਲਾਈ ਗਈ ਸੀ।
ਹੁਣ ਅੰਮ੍ਰਿਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਸਮੂਹ ਪੰਜਾਬ ਦੇ ਅੰਦਰ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਕੱਲ੍ਹ 24 ਮਾਰਚ 2023 ਦੇ ਦੁਪਹਿਰ 12 ਵਜੇ ਤੱਕ ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਇੰਟਰਨੈੱਟ ਤੇ ਪਾਬੰਦੀ ਰਹੇਗੀ।