ਜ਼ਮੀਨੀ ਵਿਵਾਦ ‘ਚ ਪਿਓ-ਪੁੱਤ ‘ਤੇ ਹਮਲਾ, 6 ‘ਤੇ FIR

ਲੁਧਿਆਣਾ, 25 ਮਾਰਚ 2023 – ਜ਼ਮੀਨੀ ਵਿਵਾਦ ਦੇ ਚੱਲਦਿਆਂ ਅੱਧੀ ਦਰਜਨ ਵਿਅਕਤੀਆਂ ਨੇ ਪਿਓ-ਪੁੱਤ ‘ਤੇ ਹਮਲਾ ਕਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਉਹਨਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਹੁਣ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲੀਸ ਨੇ ਇਸ ਐੱਮਲੇ ‘ਚ ਪੀੜਤਾਂ ਦੇ ਬਿਆਨਾਂ ਦੇ ਅਧਾਰ ‘ਤੇ ਸੰਨੀ ਵਰਮਾ, ਕਾਲਾ ਅਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰਾਇਲ ਸਿਟੀ ਜਲੰਧਰ ਬਾਈਪਾਸ ਦੇ ਰਹਿਣ ਵਾਲੇ ਚਮਨ ਲਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਪੀੜਤ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਕਮਲਾ ਨਹਿਰੂ ਮਾਰਕੀਟ ਵਿੱਚ ਉਸ ਦਾ ਇੱਕ ਹੋਟਲ ਹੈ। ਜਿਸ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਦੋਂ ਉਹ 24 ਮਾਰਚ ਨੂੰ ਦੁਪਹਿਰ 1:30 ਵਜੇ ਉਥੇ ਪਹੁੰਚਿਆ ਤਾਂ ਛੱਤ ਤੋਂ ਬੇਟੇ ਮੋਹਿਤ ਘਈ ਦੀਆਂ ਬਚਾਓ-ਬਚਾਓ ਦੀ ਆਵਾਜ਼ਾਂ ਆ ਰਹੀਆਂ ਸਨ। ਜਦੋਂ ਉਹ ਛੱਤ ‘ਤੇ ਪਹੁੰਚੀ ਤਾਂ ਦੇਖਿਆ ਕਿ ਮੁਲਜ਼ਮ ਉਸ ਦੇ ਬੇਟੇ ਦੀ ਕੁੱਟਮਾਰ ਕਰ ਰਹੇ ਸਨ। ਜਦੋਂ ਉਹ ਆਪਣੇ ਬੇਟੇ ਨੂੰ ਬਚਾਉਣ ਗਿਆ ਤਾਂ ਮੁਲਜ਼ਮਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਦੁਸ਼ਮਣੀ ਦਾ ਕਾਰਨ ਇਹ ਹੈ ਕਿ ਮੁਲਜ਼ਮ ਉਸ ਦੀ ਇਮਾਰਤ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ ਦੋ ਫੜੇ: ਦੋਵੇਂ ਦੁਕਾਨਦਾਰਾਂ ਨੂੰ ਬਣਾਉਂਦੇ ਸੀ ਨਿਸ਼ਾਨਾ

ਹਰਜੋਤ ਬੈਂਸ ਤੇ ਜਯੋਤੀ ਯਾਦਵ ਵਿਆਹ ਦੇ ਬੰਧਨ ‘ਚ ਬੱਝੇ