ਸੁਖਬੀਰ ਸਿੰਘ ਕੁੱਕੀ ਕਾਂਗਰਸ ਛੱਡ ਕੇ ਭਾਜਪਾ ‘ਚ ਹੋਏ ਸ਼ਾਮਿਲ

ਚੰਡੀਗੜ੍ਹ, 27 ਮਾਰਚ 2023 – ਸੁਖਬੀਰ ਸਿੰਘ ਕੁੱਕੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਸੁਖਬੀਰ ਸਿੰਘ ਕੁੱਕੀ ਨੂੰ ਜਨਰਲ ਸਕੱਤਰ ਸ੍ਰੀਨਿਵਾਸੂਲੂ, ਜੀਵਨ ਗੁਪਤਾ ਤੇ ਰਾਜੇਸ਼ ਬਾਘਾ ਨੇ ਬੀਜੇਪੀ ‘ਚ ਸ਼ਾਮਿਲ ਕਰਵਾਇਆ।

ਭਾਰਤੀ ਜਨਤਾ ਪਾਰਟੀ ਨੇ ਅੱਜ ਕਾਂਗਰਸ ਨੂੰ ਉਸ ਸਮੇਂ ਵੱਡਾ ਝੱਟਕਾ ਦਿੱਤਾ, ਜਦੋਂ ਜਲੰਧਰ ਦਿਹਾਤੀ ਦੇ ਦਿੱਗਜ ਕਾਂਗਰਸੀ ਆਗੂ ਆਪਣੇ ਸਮਰਥਕਾਂ ਸਮੇਤ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਗਏ। ਜਲੰਧਰ ਦਿਹਾਤੀ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਅਗੁਵਾਈ ਹੇਠ ਉਲੀਕੇ ਸਮਾਗਮ ਦੌਰਾਨ ਇਹਨਾਂ ਸਾਰੀਆਂ ਨੂੰ ਭਾਜਪਾ ਪਰਿਵਾਰ ਦੀ ਮੁਢਲੀ ਮੈਂਬਰਸ਼ਿਪ ਦਵਾਈ ਗਈ ਅਤੇ ਪਾਰਟੀ ਦਾ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆI ਇਸ ਮੌਕੇ ਭਾਜਪਾ ਦੇ ਸੰਗਠਨ ਮਹਾਮੰਤਰੀ ਸ਼੍ਰੀਮੰਥਰੀ ਸ਼੍ਰੀਨਿਵਾਸੁਲੂ, ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਘਾ ਅਤੇ ਸੇਠ ਸੱਤ ਪਾਲ ਮੱਲ ਆਦਿ ਹਾਜਰ ਹੋਏI

ਰਾਜੇਸ਼ ਬਾਘਾ ਨੇ ਇਸ ਮੌਕੇ ਦੱਸਿਆ ਕਿ ਅੱਜ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਣ ਵਾਲਿਆ ਵਿੱਚ ਸਾਬਕਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਕਾਂਗਰਸ ਸੈਕਟਰੀ ਬਲਾਕ ਆਦਮਪੁਰ ਸੁਖਬੀਰ ਸਿੰਘ ਕੁੱਕੀ (ਮਨਿਹਾਸ) ਆਪਣੇ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਏ ਹਨI

ਸ਼੍ਰੀਨਿਵਾਸੁਲੂ, ਜੀਵਨ ਗੁਪਤਾ ਅਤੇ ਰਾਜੇਸ਼ ਬਾਘਾ ਨੇ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਏ ਨਏ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਭ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਯੋਗ ਅਗੁਵਾਈ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ‘ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਏ ਅਤੇ ਇਹਨਾਂ ਨੂੰ ਪਾਰਟੀ ‘ਚ ਬਣਦਾ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾI ਇਹ ਸਾਰੇ ਆਪੋ-ਆਪਣੇ ਇਲਾਕਿਆਂ ‘ਚ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨਗੇ ਅਤੇ ਆਗੁਨ ਵਾਲਿਆਂ ਚੋਣਾਂ ‘ਚ ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਜਨਤਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਕੇ ਭਾਜਪਾ ਉਮੀਦਵਾਰਾਂ ਨੂੰ ਜੇਤੂ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇI

ਇਸ ਮੌਕੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਕਾਰਜਕਾਰਨੀ ਮੈਂਬਰ ਅਰੁਨ ਸ਼ਰਮਾ, ਰਾਜੀਵ ਪਾਂਜਾ, ਚੰਦਰ ਸ਼ੇਖਰ ਚੌਹਾਨ, ਜਨਰਲ ਸੈਕਟਰੀ ਮਨਮੀਤ ਸਿੰਘ ਵਿੱਕੀ ਅਤੇ ਮੰਡਲ ਪ੍ਰਧਾਨ ਰਜੀਵ ਸਿੰਗਲਾਂ, ਨਿੰਦੀ ਤਿਵਾੜੀ, ਬਿਕਰਮ ਵਿੱਕੀ ਆਦਿ ਵੀ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਂ-ਪਿਓ ਕੰਮ ‘ਤੇ ਗਏ ਤਾਂ ਮੁਲਜ਼ਮ ਨੇ ਘਰ ‘ਚ ਵੜ ਕੀਤਾ ਨਾਬਾਲਗ ਨਾਲ ਬ+ਲਾ+ਤਕਾਰ

ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ, ਲੁਟੇਰਾ ਮੌਕਾ ਦੇਖ ਹੋਇਆ ਫਰਾਰ