ਫਿਲੀਪੀਨਜ਼ ‘ਚ ਜਲੰਧਰ ਦੇ ਜੋੜੇ ਦਾ ਕ+ਤ+ਲ: ਘਰ ‘ਚ ਵੜ ਕੇ ਦੋਵਾਂ ਨੂੰ ਮਾਰੀਆਂ ਗੋ+ਲੀ+ਆਂ, ਘਟਨਾ CCTV ‘ਚ ਕੈਦ

ਜਲੰਧਰ, 28 ਮਾਰਚ 2023 – ਜਲੰਧਰ ਦੇ ਜੋੜੇ ਦੀ ਫਿਲੀਪੀਨਜ਼ ‘ਚ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਗੁਰਾਇਆ ਕਸਬੇ ਦੇ ਵਸਨੀਕ ਸਨ। ਕਾਤਲ ਰਾਤ ਕਰੀਬ 10 ਵਜੇ ਮਨੀਲਾ ਦੇ ਸ਼ਿਰਬੋ ਸਿਟੀ, ਦਾਨੌਜ ਵਿੱਚ ਸੁਖਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਇਆ। ਉਸ ਨੇ ਪਹਿਲਾਂ ਘਰ ਦੇ ਬਾਹਰ ਬੈਠੇ ਸੁਖਵਿੰਦਰ ਸਿੰਘ ਉਰਫ ਬਿੰਦਾ (41) ਨੂੰ ਗੋਲੀ ਮਾਰ ਦਿੱਤੀ।

ਇਸ ਤੋਂ ਬਾਅਦ ਕਾਤਲ ਘਰ ਦੇ ਅੰਦਰ ਵੜ ਗਿਆ। ਉਸ ਨੇ ਸੁਖਵਿੰਦਰ ਦੀ ਪਤਨੀ ਕਿਰਨਦੀਪ ਕੌਰ ਨੂੰ ਵੀ ਗੋਲੀ ਮਾਰ ਦਿੱਤੀ, ਜੋ ਘਰ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਕਮਰੇ ‘ਚੋਂ ਬਾਹਰ ਆ ਰਹੀ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਸੁਖਵਿੰਦਰ ਸਿੰਘ ਕਰੀਬ 19-20 ਸਾਲਾਂ ਤੋਂ ਮਨੀਲਾ ਦੇ ਸ਼ਿਰੋਬੋ ਸ਼ਹਿਰ ਵਿੱਚ ਰਹਿ ਰਿਹਾ ਸੀ। ਉਹ ਭਰਾ ਲਖਬੀਰ ਸਿੰਘ ਨਾਲ ਫਾਈਨਾਂਸ ਦਾ ਕੰਮ ਕਰਦਾ ਸੀ। ਲਖਬੀਰ ਸਿੰਘ ਪਿਛਲੇ 2 ਮਹੀਨਿਆਂ ਤੋਂ ਗੁਰਾਇਆ ਵਿਖੇ ਆਇਆ ਹੋਇਆ ਸੀ ਅਤੇ ਪਿੱਛੇ ਤੋਂ ਉਸ ਦੇ ਭਰਾ ਅਤੇ ਭਰਜਾਈ ਦਾ ਸ਼ਰਾਰਤੀ ਅਨਸਰਾਂ ਨੇ ਕਤਲ ਕਰ ਦਿੱਤਾ।

ਮ੍ਰਿਤਕ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਕਾਤਲ ਰਾਤ ਕਰੀਬ 10 ਵਜੇ ਮਨੀਲਾ ਸਥਿਤ ਉਨ੍ਹਾਂ ਦੇ ਘਰ ‘ਚ ਦਾਖਲ ਹੋਏ ਅਤੇ ਕੁਝ ਦੇਰ ਉਸ ਦੇ ਭਰਾ ਨਾਲ ਗੱਲਬਾਤ ਕੀਤੀ ਅਤੇ ਫਿਰ ਹਮਲਾਵਰ ਨੇ ਪਹਿਲਾਂ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਭਰਾ ਦੀ ਪਤਨੀ ਕਿਰਨਦੀਪ ਕੌਰ ਬਾਹਰ ਆਈ ਤਾਂ ਹਮਲਾਵਰ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ।

ਵਿਆਹ ਤੋਂ ਬਾਅਦ ਕਿਰਨਦੀਪ ਕੌਰ ਗੁਰਾਇਆ ਸਥਿਤ ਆਪਣੇ ਸਹੁਰੇ ਘਰ ਰਹਿ ਰਹੀ ਸੀ। ਕਿਰਨਦੀਪ ਕੌਰ ਦੇ ਪਿਤਾ ਨੰਬਰਦਾਰ ਗੁਰਦਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਨੂੰ 3 ਸਾਲ ਹੋ ਗਏ ਸਨ। ਉਹ 5 ਮਹੀਨੇ ਪਹਿਲਾਂ ਹੀ ਆਪਣੇ ਪਤੀ ਸੁਖਵਿੰਦਰ ਸਿੰਘ ਬਿੰਦਾ ਨਾਲ ਮਨੀਲਾ ਗਈ ਸੀ। ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਥੋਂ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਅਤੇ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰ ਸੈਂਕੜੇ ਨੌਜ਼ਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਸਪਸ਼ਟ ਕਾਰਨ ਦੱਸੇ: ਡਾ. ਦਲਜੀਤ ਸਿੰਘ ਚੀਮਾ

ਉਮੇਸ਼ ਪਾਲ ਅਗਵਾ ਮਾਮਲਾ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ