ਅੰਮ੍ਰਿਤਪਾਲ ਸਿੰਘ ਨਵੀਂ CCTV ਆਈ ਸਾਹਮਣੇ !

ਨਵੀਂ ਦਿੱਲੀ, 28 ਮਾਰਚ 2023 – ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਪੂਰਾ ਜ਼ੋਰ ਲਾ ਰਹੀ ਹੈ। ਪਰ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਹੁਣ ਤੱਕ ਅੰਮ੍ਰਿਤਪਾਲ ਦੇ ਕਈਂ ਨਜ਼ਦੀਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਿਛਲੇ 11 ਦਿਨਾਂ ਤੋਂ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ ਹੈ ਉਸ ਦੀ ਆਏ ਦਿਨ ਕੋਈ ਨਾ ਕੋਈ ਤਸਵੀਰ ਅਤੇ ਵੀਡੀਓ ਸਾਹਮਣੇ ਆਈ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ 11ਵੇਂ ਦਿਨ ਅੰਮ੍ਰਿਤਪਾਲ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਦੱਸ ਦਈਏ ਕਿ ਪੁਲਿਸ ਸੂਤਰਾਂ ਮੁਤਾਬਕ ਇਹ ਵੀਡੀਓ ਦਿੱਲੀ ਦੀ ਦੱਸੀ ਜਾ ਰਹੀ ਹੈ। ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਪਾਲ ਜਲਦ ਹੀ ਸਰੰਡਰ ਕਰ ਸਕਦਾ ਹੈ।

ਸਾਹਮਣੇ ਆਈ ਸੀਸੀਟੀਵੀ ਫੁੱਟੇਜ ‘ਚ ਅੰਮ੍ਰਿਤਪਾਲ ਬਿਲਕੁਲ ਨਵੇਂ ਲੁੱਕ ‘ਚ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਉਸ ਦੇ ਵਾਲ ਖੁੱਲ੍ਹੇ ਹਨ ਅਤੇ ਉਸ ਨੇ ਮੂੰਹ ‘ਤੇ ਮਾਸਕ ਵੀ ਲਾਇਆ ਹੋਇਆ ਹੈ। ਇਸ ਨਵੀਂ CCTV ਵੀਡੀਓ ਉਸ ਦੇ ਬਿਲਕੁਲ ਪਿੱਛੇ ਆ ਰਿਹਾ ਵਿਅਕਤੀ ਪੱਪਲਪ੍ਰੀਤ ਦੱਸਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਉਮੇਸ਼ ਪਾਲ ਅਗਵਾ ਮਾਮਲਾ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ

ਪੰਜਾਬ ਦੀ ਟੀਮ ਨੇ ਆਲ ਇੰਡੀਆ ਸਿਵਲ ਸਰਵਿਸਜ਼ ਫੁਟਬਾਲ ਚੈਂਪੀਅਨਸ਼ਿੱਪ ‘ਚੋਂ ਹਾਸਿਲ ਕੀਤਾ ਚੌਥਾ ਸਥਾਨ