ਚੰਡੀਗੜ੍ਹ, 29 ਮਾਰਚ 2023 – ਕੱਲ੍ਹ 30 ਮਾਰਚ ਨੂੰ ਗਜ਼ਟਿਡ ਛੁੱਟੀ ਹੈ। ਪਰ ਸਟੈਂਪ ਡਿਊਟੀ ‘ਚ ਛੋਟ ਦੇਣ ਕਾਰਨ ਰਜਿਸਟਰੀ ਕਰਵਾਉਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸਰਕਾਰ ਵੱਲੋਂ ਕੱਲ੍ਹ 30 ਮਾਰਚ ਨੂੰ ਗਜ਼ਟਿਡ ਛੁੱਟੀ ਹੋਣ ਕਾਰਨ ਵੀ ਤਹਿਸੀਲ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।