ਇੰਦੌਰ, 31 ਮਾਰਚ 2023 – ਇੰਦੌਰ ‘ਚ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਰ ਹਾਦਸੇ ‘ਚ ਹੁਣ ਤੱਕ 35 ਲੋਕਾਂ ਦੀ ਜਾਨ ਜਾ ਚੁੱਕੀ ਹੈ। 20 ਤੋਂ ਵੱਧ ਲੋਕ ਅਜੇ ਵੀ ਇਲਾਜ ਅਧੀਨ ਹਨ। ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। 12 ਤੋਂ 1.30 ਵਜੇ ਤੱਕ 16 ਹੋਰ ਲਾਸ਼ਾਂ ਕੱਢੀਆਂ ਗਈਆਂ। ਸ਼ੁੱਕਰਵਾਰ ਸਵੇਰੇ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਗਿਆ। ਬਾਵੜੀ ਦੀਆਂ ਕੰਧਾਂ ਅਤੇ ਸਲੈਬਾਂ ਨੂੰ ਤੋੜਿਆ ਜਾ ਰਿਹਾ ਹੈ। ਫੌਜ ਨੇ ਵੀ ਮੋਰਚਾ ਸੰਭਾਲ ਲਿਆ ਹੈ। ਪ੍ਰਸ਼ਾਸਨ ਦੀਆਂ ਕਈ ਟੀਮਾਂ ਵੀ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਬਾਵੜੀ ਵਿੱਚੋਂ ਕਾਲਾ ਪਾਣੀ ਨਿਕਲ ਰਿਹਾ ਹੈ, ਜਿਸ ਕਾਰਨ ਟੀਮ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ 53 ਸਾਲਾ ਵਿਅਕਤੀ ਅਜੇ ਵੀ ਲਾਪਤਾ ਹੈ।
ਇੱਥੇ ਵੀਰਵਾਰ ਨੂੰ ਰਾਮ ਨੌਮੀ ‘ਤੇ ਪੂਜਾ ਕੀਤੀ ਜਾ ਰਹੀ ਸੀ। ਹਵਨ ਸਵੇਰੇ 11 ਵਜੇ ਸ਼ੁਰੂ ਹੋਇਆ। ਮੰਦਰ ਪਰਿਸਰ ਦੇ ਅੰਦਰ ਬਾਵੜੀ ਦੇ ਗਰਡਰ ਫਰਸ਼ ਦੀ ਬਣੀ ਛੱਤ ‘ਤੇ 60 ਤੋਂ ਵੱਧ ਲੋਕ ਬੈਠੇ ਸਨ। ਉਦੋਂ ਹੀ ਸਲੈਬ ਪੂਰੀ ਤਰ੍ਹਾਂ ਡਿੱਗ ਗਈ। ਸਾਰੇ ਲੋਕ 60 ਫੁੱਟ ਡੂੰਘੇ ਖੂਹ ਵਿੱਚ ਡਿੱਗ ਗਏ। ਇਹ ਮੰਦਰ ਕਰੀਬ 60 ਸਾਲ ਪੁਰਾਣਾ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ੁੱਕਰਵਾਰ ਸਵੇਰੇ ਇੰਦੌਰ ਪਹੁੰਚੇ। ਹੁਣ ਉਹ ਜ਼ਖਮੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ। ਇਸ ਤੋਂ ਬਾਅਦ ਮੌਕੇ ਦਾ ਦੌਰਾ ਵੀ ਕਰਨਗੇ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੀ ਉਨ੍ਹਾਂ ਦੇ ਨਾਲ ਹਨ।