ਜੇਲ੍ਹ ‘ਚ ਬੰਦ ਪਤੀ ਨਾਲ ਮੁਲਾਕਾਤ ਕਰਨ ਗਈ ਪਤਨੀ ਗੁਪਤ ਅੰਗ ‘ਚ ਲੁਕੋ ਕੇ ਲੈ ਗਈ ਗੋਲੀਆਂ, ਪਰਚ ਦਰਜ

ਗੁਰਦਾਸਪੁਰ 31 ਮਾਰਚ 2023 – ਜੇਲ੍ਹ ਵਿਚ ਬੰਦ ਆਪਣੇ ਪਤੀ ਨਾਲ ਮੁਲਾਕਾਤ ਕਰਨ ਆਈ ਪਤਨੀ ਦੀ ਜਦੋਂ ਤਲਾਸ਼ੀ ਕੀਤੀ ਗਈ ਤਾਂ ਉਸ ਦੇ ਗੁਪਤ ਅੰਗ ਵਿੱਚੋ ਲੁਕਾ ਕੇ ਲਿਆਂਦੀਆਂ ਗਈਆਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਸਿਟੀ ਗੁਰਦਾਸਪੁਰ ਵਿੱਚ ਕੇਂਦਰੀ ਜੇਲ ਗੁਰਦਾਸਪੁਰ ਦੇ ਸੁਪਰੀਡੈਂਟ ਦੀ ਸ਼ਿਕਾਇਤ ਦੇ ਅਧਾਰ ਤੇ ਜੇਲ੍ਹ ਵਿੱਚ ਬੰਦ ਗੋਲਡੀ ਪੁੱਤਰ ਰਾਜ ਕੁਮਾਰ ਵਾਸੀ ਇਸਲਾਮਾਬਾਦ ਅਤੇ ਉਸ ਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੇਲ੍ਹ ਅਧਿਕਾਰੀ ਨੇ ਦੱਸਿਆ ਹੈ ਕਿ ਜੋ ਕਿ ਥਾਣਾ ਦੀਨਾਨਗਰ ਅਡਕਵੇ ਵਿੱਚ ਦਰਜ ਲੁੱਟ-ਖੋਹ ਅਤੇ ਨਜਾਇਜ਼ ਅਸਲੇ ਦੇ ਇਕ ਮਾਮਲੇ ਵਿਚ ਵਿਚਾਰਅਧੀਨ ਹਵਾਲਾਤੀ ਗੋਲਡੀ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੰਦ ਹੈ। ਬੀਤੇ ਦਿਨ ਗੋਲਡੀ ਦੀ ਪਤਨੀ ਲਕਸ਼ਮੀ ਕੇਦਰੀ ਜੇਲ੍ਹ ਗੁਰਦਾਸਪੁਰ ਵਿਖੇ ਮੁਲਾਕਾਤ ਲਈ ਆਈ ਸੀ, ਰੋਟੀਨ ਅਨੁਸਾਰ ਚੈਕਿੰਗ ਦੋਰਾਨ ਲਕਸ਼ਮੀ ਦੇ ਗੁਪਤ ਅੰਗ ਵਿੱਚੋ 100 ਗੋਲੀਆਂ ਜੋ ਨਸ਼ੀਲੀਆਂ ਜਾਪਦੀਆਂ ਸਨ, ਬਰਾਮਦ ਹੋਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਮਾਰੀ ਬਠਿੰਡਾ ਦੀ ਝੀਲ ‘ਚ ਛਾਲ, ਮਾਂ-ਪੁੱਤ ਦੀ ਮੌ+ਤ

ਅੰਮ੍ਰਿਤਸਰ ਏਅਰਪੋਰਟ ‘ਤੇ ਹੰਗਾਮਾ: ਪੁਣੇ ਤੋਂ ਇੰਡੀਗੋ ਦੀ ਫਲਾਈਟ ਦੇਰੀ ਨਾਲ ਪਹੁੰਚੀ, ਯਾਤਰੀਆਂ ਨੇ ਸਹੀ ਜਾਣਕਾਰੀ ਨਾ ਦੇਣ ਦੇ ਲਾਏ ਦੋਸ਼