ਇੱਕ ਔਰਤ ਆਪਣੇ 8 ਸਾਲਾ ਪੁੱਤ ਸਮੇਤ ਹੋਈ ਲਾਪਤਾ, ਪਤੀ ਨੇ ਦਰਜ ਕਰਵਾਈ FIR

ਮੋਹਾਲੀ, 2 ਅਪ੍ਰੈਲ 2023 – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਬਲਹ ਖੇਤਰ ਅਧੀਨ ਪੈਂਦੇ ਪਿੰਡ ਖਖਰਿਆਣਾ ਤੋਂ ਫਰਵਰੀ ਮਹੀਨੇ ਤੋਂ ਇੱਕ ਔਰਤ ਲਾਪਤਾ ਹੈ। ਉਹ ਆਪਣੇ 8 ਸਾਲ ਦੇ ਬੇਟੇ ਨਾਲ ਪੰਜਾਬ ਦੇ ਮੋਹਾਲੀ ਜ਼ਿਲੇ ‘ਚ ਗਈ ਸੀ, ਪਰ ਅਜੇ ਤੱਕ ਘਰ ਨਹੀਂ ਪਰਤੀ। ਪਤੀ ਅਨਿਲ ਨੇ ਥਾਣਾ ਬੱਲ੍ਹ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਅਨਿਲ ਕੁਮਾਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ 37 ਸਾਲਾ ਪਤਨੀ ਰੇਖਾ ਉਪਾਧਿਆਏ ਆਪਣੇ 8 ਸਾਲਾ ਬੱਚੇ ਨੂੰ ਲੈ ਕੇ ਮੁਹਾਲੀ ਤੋਂ ਖਰੜ ਗਈ ਸੀ, ਪਰ ਦੋ ਮਹੀਨੇ ਬਾਅਦ ਵੀ ਘਰ ਵਾਪਸ ਨਹੀਂ ਆਈ। ਪਹਿਲਾਂ ਪਤਨੀ ਨਾਲ ਗੱਲਬਾਤ ਹੁੰਦੀ ਰਹੀ। ਸਭ ਕੁਝ ਠੀਕ ਸੀ ਪਰ 21 ਮਾਰਚ ਤੋਂ ਬਾਅਦ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਉਹ ਖਰੜ ਵਿੱਚ ਵੀ ਨਹੀਂ ਹੈ। ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਗਈ ਪਰ ਕਿਤੇ ਵੀ ਕੁਝ ਪਤਾ ਨਹੀਂ ਲੱਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਸਿੱਖਿਆ ਮੰਤਰੀ ਟਾਸਕ ਫੋਰਸ ਦਾ ਗਠਨ

ਪਿੰਡ-ਪਿੰਡ ਕਿਸਾਨਾਂ ਕੋਲ ਜਾਣਗੇ ਆਪ ਵਿਧਾਇਕ, ਮਾਨ ਨੇ ਅਫਸਰਾਂ ਨੂੰ ਗਿਰਦਾਵਰੀ ਦੀ ਰਿਪੋਰਟ ਜਲਦ ਬਣਾਉਣ ਲਈ ਕਿਹਾ …