ਦਿੱਲੀ ਕੈਪੀਟਲਸ ਪਹਿਲਾਂ ਮੈਚ ਹਾਰੀ, ਕਪਤਾਨ ਰਿਸ਼ਭ ਪੰਤ ਦੀ ਘਾਟ ਰੜਕੀ – ਪਾਰਥਿਵ ਪਟੇਲ

ਨਵੀਂ ਦਿੱਲੀ, 2 ਅਪ੍ਰੈਲ 2023 – ਕੇਐਲ ਰਾਹੁਲ ਦੀ ਅਗਵਾਈ ’ਚ ਲਖਨਊ ਸੂਪਰ ਜਾਇੰਟਸ ਨੇ ਸ਼ਨੀਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ’ਚ ਦਿੱਲੀ ਕੈਪੀਟਲਸ ’ਤੇ 50 ਰਨਾਂ ਦੀ ਅਸਾਨ ਜਿੱਤ ਦੇ ਨਾਲ ਆਪਣੇ ਟਾਟਾ ਆਈਪੀਐਲ 2023 ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਕਾਇਲ ਮੇਅਰਸ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਜਾਇੰਟਸ ਨੇ ਪਹਿਲੇ ਬੱਲੇਬਾਜੀ ਕਰਦੇ ਹੋਏ 193 ਰਨਾਂ ਦਾ ਸਕੋਰ ਖੜ੍ਹਾ ਕੀਤਾ। ਕਾਇਲ ਨੇ ਆਪਣਾ ਆਈਪੀਐਲ ਡੇਬਿਊ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 73 ਰਨ (38 ਬਾਲਾਂ, 2&4, 7&6) ਬਣਾਏ। ਉਨ੍ਹਾਂ ਨੂੰ ਨਿਕੋਲਸ ਪੂਰਨ ਦਾ ਭਰਪੂਰ ਸਮਰਥਨ ਮਿਲਿਆ, ਜਿਨ੍ਹਾਂ ਨੇ 21 ਬਾਲਾਂ ’ਚ ਤਿੰਨ ਛੱਕੇ ਮਾਰਦੇ ਹੋਏ 36 ਰਨਾਂ ਦੀ ਤੇਜ-ਤਰਾਰ ਪਾਰੀ ਖੇਡੀ। ਦਿੱਲੀ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ 9 ’ਤੇ 143 ਰਨ ਹੀ ਬਣਾ ਸਕੀ, ਜਿਸ ’ਚ ਕਪਤਾਨ ਡਵਿਡ ਵਾਰਨਰ (56 ਰਨ, 48 ਬਾਲਾਂ, 7&4) ਨੇ ਅਰਧ ਸੈਂਕੜੇ ਦਾ ਯੋਗਦਾਨ ਦੇ ਕੇ ਇਕੱਲੇ ਲੜਾਈ ਲੜੀ। ਐਲਐਸਜੀ ਦੇ ਮਾਰਕ ਵੁੱਡ ਸਭ ਤੋਂ ਸਫਲ ਗੇਂਦਬਾਜ ਰਹੇ ਅਤੇ ਉਨ੍ਹਾਂ ਨੇ 5/14 ਦੇ ਆਂਕੜੇ ਦੇ ਨਾਲ ਮੈਚ ਸਮਾਪਤ ਕੀਤਾ।

ਜਿਓਸਿਨੇਮਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ‘ਏਜੇਆਈਓ ਮੈਚ ਸੈਂਟਰ ਲਾਈਵ’ ’ਤੇ ਦੱਸਿਆ ਕਿ ਦਿੱਲੀ ਨੂੰ ਅੱਜ ਆਪਣੇ ਸਟਾਰ ਖਿਡਾਰੀ ਰਿਸ਼ਭ ਪੰਤ ਦੀ ਕਮੀ ਕਿਵੇਂ ਖਲੀ। ਉਨ੍ਹਾਂ ਨੇ ਕਿਹਾ, ‘ਦਿੱਲੀ ਨੂੰ ਬੱਲੇਬਾਜ, ਵਿਕਟਕੀਪਰ ਅਤੇ ਕਪਤਾਨ ਦੇ ਤੌਰ ’ਤੇ ਰਿਸ਼ਭ ਪੰਤ ਦੀ ਕਮੀ ਖਲੀ ਹੋਵੇਗੀ। ਤੁਸੀਂ ਉਨ੍ਹਾਂ ਦੇ ਜਿਹੇ ਖਿਡਾਰੀ ਦੀ ਜਗ੍ਹਾ ਨਹੀਂ ਲੈ ਸਕਦੇ। ਪਰ ਜਿੱਥੇ ਦਿੱਲੀ ਦਾ ਸਵਾਲ ਹੈ, ਉਸਨੂੰ ਇਹ ਪਤਾ ਲਗਾਉਣ ਦੀ ਜਰੂਰਤ ਹੋਵੇਗੀ ਕਿ ਇਸ ਵੱਡੀ ਹਾਰ ਦੇ ਬਾਅਦ ਕਿਹੜਾ ਅੱਗੇ ਆ ਕੇ ਉਸਨੂੰ ਪ੍ਰੇਰਿਤ ਕਰੇਗਾ। ਇਸ ਹਾਰ ਨਾਲ ਦਿੱਲੀ ਦੇ ਨੈਟ ਰਨ ਰੇਟ ’ਤੇ ਵੀ ਕਾਫੀ ਅਸਰ ਪਵੇਗਾ।’

ਪਟੇਲ ਨੇ ਮਾਰਕ ਵੁੱਡ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੈਸ਼ਨ ਦਾ ਪਹਿਲਾ ਪੰਜਾ ਮਾਰਿਆ। ਉਨ੍ਹਾਂ ਨੇ ਕਿਹਾ, ‘ਸਾਨੂੰ ਮਾਰਕ ਵੁੱਡ ਦੀਆਂ ਯੋਜਨਾਵਾਂ ਅਤੇ ਪ੍ਰਿਥਵੀ ਸ਼ਾਅ ਨੂੰ ਆਉਟ ਕਰਨ ਦੇ ਤਰੀਕੇ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਅਸੀਂ ਪ੍ਰਿਥਵੀ ਨੂੰ ਪਿਛਲੇ ਆਈਪੀਐਲ ਸੈਸ਼ਨਾਂ ਅਤੇ ਅੰਤਰਰਾਸ਼ਟਰੀ ਮੈਚਾਂ ’ਚ ਵੀ ਇਸੇ ਤਰ੍ਹਾਂ ਨਾਲ ਆਉਟ ਹੁੰਦੇ ਦੇਖਿਆ ਹੈ, ਕਿਉਂਕਿ ਉਨ੍ਹਾਂ ਦੇ ਬੈਟ ਅਤੇ ਪੈਡ ਦੇ ਵਿਚਕਾਰ ਹਮੇਸ਼ਾ ਗੈਪ ਰਹਿ ਜਾਂਦਾ ਹੈ ਅਤੇ ਵੁੱਡ ਨੇ ਇਸੇ ਕਮਜੋਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਲਗਾਤਾਰ ਇੱਕ ਹੀ ਲੈਂਥ ’ਤੇ ਗੇਂਦਬਾਜੀ ਕੀਤੀ ਸੀ। ਤੁਹਾਨੂੰ ਕੁੱਲ 24 ਗੇਂਦ ਗੇਂਦਬਾਜੀ ਕਰਨ ਨੂੰ ਦਿੱਤੀ ਜਾਂਦੀ ਹੈ ਅਤੇ ਟੀ-20 ਮੈਚ ’ਚ ਪੰਜ ਵਿਕਟ ਲੈਣਾ ਵੱਡੀ ਗੱਲ ਹੈ, ਜਿਹੜੀ ਕਿ 100 ਰਨ ਬਣਾਉਣ ਦੇ ਬਰਾਬਰ ਹੈ।’

ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਦੱਸਿਆ ਕਿ ਕਾਇਲ ਮੇਅਰਸ ਨੇ ਆਪਣੀ ਪਹਿਲੀ ਆਈਪੀਐਲ ਪਾਰੀ ’ਚ ਕਿੰਨੀ ਵਧੀਆ ਬੱਲੇਬਾਜੀ ਕੀਤੀ ਅਤੇ ਕਿਵੇਂ ਬਡੋਨੀ ਅਤੇ ਪੂਰਨ ਨੇ ਆਪਣੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ, ‘ਜਿਸ ਤਰ੍ਹਾਂ ਨਾਲ ਉਹ (ਕਾਇਲ ਮੇਅਰਸ) ਗੇਂਦ ਨੂੰ ਹਿੱਟ ਕਰ ਰਹੇ ਸਨ ਅਤੇ ਅਕਸ਼ਰ ਪਟੇਲ ਅਤੇ ਕੁਲਦੀਪ (ਯਾਦਵ) ਜਿਹੇ ਬਹੁਤ ਸਫਲ ਗੇਂਦਬਾਜਾਂ ਦੇ ਖਿਲਾਫ ਉਨ੍ਹਾਂ ਦੇ ਸ਼ਕਤੀਸ਼ਾਲੀ ਸ਼ਾਟ ਅਸਲ ’ਚ ਸ਼ਲਾਘਾਯੋਗ ਸਨ। ਇਹ ਇੱਕ ਵਧੀਆ ਅਰਧ ਸੈਂਕੜਾ ਸੀ। ਇਸਦੇ ਬਾਵਜੂਦ, ਜਿਸ ਤਰ੍ਹਾਂ ਨਾਲ ਬਡੋਨੀ ਅਤੇ ਨਿਕੋਲਸਨ ਪੂਰਨ ਨੇ ਖੇਡ ਨੂੰ ਖਤਮ ਕੀਤਾ, ਉਹ ਵੀ ਕਾਬਿਲੇ ਤਾਰੀਫ ਸੀ। ਕਿਉਂਕਿ 25-30 ਰਨਾਂ ਦੀ ਛੋਟੀ ਪਰ ਪ੍ਰਭਾਵੀ ਇਨ੍ਹਾਂ ਪਾਰੀਆਂ ਨੇ ਟੀਮ ਨੂੰ 155 ਰਨਾਂ ਤੋਂ 190 ਰਨਾਂ (193) ਦੇ ਨੇੜੇ ਪਹੁੰਚਣ ’ਚ ਮਦਦ ਕੀਤੀ।’

ਸਨਰਾਈਜਰਸ ਹੈਦਰਾਬਾਦ ਐਤਵਾਰ ਨੂੰ ਦੁਪਿਹਰ 3:30 ਵਜੇ ਰਾਜਸਥਾਨ ਰਾਇਲਸ ਨਾਲ ਖੇਡਣਗੇ ਅਤੇ ਰਾਯਲ ਚੈਲੇਂਜਰਸ ਬੰਲਗੌਰ ਸ਼ਾਮ 7:30 ਵਜੇ ਮੁੰਬਈ ਇੰਡੀਅੰਸ ਨਾਲ ਭਿੜਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਂਸਦ ਅਰੋੜਾ ਨੇ ਆਵਾਰਾ ਕੁੱਤਿਆਂ ਦੇ ਕੱਟਣ ਦਾ ਮੁੱਦਾ ਉਠਾਇਆ ਸੰਸਦ ‘ਚ

ਪ੍ਰਾਈਵੇਟ ਨੌਕਰੀ ਵਾਲੇ ਵੀ ਲੈ ਸਕਦੇ ਹਨ ਪੈਨਸ਼ਨ ਦਾ ਲਾਭ, ਪੜ੍ਹੋ ਕਿਵੇਂ ?