ਹਾਦਸੇ ‘ਚ 10 ਮਹੀਨੇ ਦੇ ਬੱਚੇ ਦੀ ਮੌ+ਤ, ਜਗਰਾਤੇ ਤੋਂ ਘਰ ਪਰਤ ਰਹੇ ਪਰਿਵਾਰ ਨਾਲ ਵਰਤਿਆ ਭਾਣਾ

ਗੁਰਦਾਸਪੁਰ 3 ਅਪ੍ਰੈਲ 2023 – ਰਿਸ਼ਤੇਦਾਰਾ ਘਰੋਂ ਜਗਰਾਤਾ ਵੇਖ ਕੇ ਵਾਪਸ ਅੰਮ੍ਰਿਤਸਰ ਪਰਤ ਰਹੇ ਪਰਿਵਾਰ ਦੀ ਕਰ ਰਸਤੇ ਵਿਚ ਦੁਰਘਟਨਾਗ੍ਰਸਤ ਹੋ ਗਏ। ਦਰਦਨਾਕ ਹਾਦਸੇ ਵਿਚ 10 ਮਹੀਨੇ ਦੇ ਇਕ ਬੱਚੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੱਚੇ ਦੀ ਪਛਾਣ ਪਵਿੱਤਰਜੋਤ ਅੰਮ੍ਰਿਤਸਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਇਹ ਪਰਿਵਾਰ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਕਿਸੇ ਰਿਸ਼ਤੇਦਾਰ ਦੇ ਘਰ ਮਾਤਾ ਦਾ ਜਗਰਾਤਾ ਦੇਖਣ ਲਈ ਗੁਰਦਾਸਪੁਰ ਆਇਆ ਹੋਇਆ ਸੀ। ਸ਼ਨੀਵਾਰ ਰਾਤ ਜਾਗਰਣ ਦੇਖਣ ਤੋਂ ਬਾਅਦ ਇਹ ਸਾਰੇ ਐਤਵਾਰ ਦੁਪਹਿਰ ਕਰੀਬ 11 ਵਜੇ ਆਲਟੋ ਕਾਰ ‘ਚ ਅੰਮ੍ਰਿਤਸਰ ਲਈ ਰਵਾਨਾ ਹੋਏ। ਜਦੋਂ ਇਹ ਲੋਕ ਗੁਰਦਾਸਪੁਰ-ਅੰਮ੍ਰਿਤਸਰ ਕੌਮੀ ਮਾਰਗ ’ਤੇ ਨੌਸ਼ਹਿਰਾ ਮੱਜਾ ਸਿੰਘ ਨੇੜੇ ਪੁੱਜੇ ਤਾਂ ਅਚਾਨਕ ਕਾਰ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਕਾਰ ਸੜਕ ’ਤੇ ਪਈਆਂ ਇੱਟਾਂ ’ਤੇ ਪਲਟ ਗਈ। ਜਿਸ ਵਿੱਚ ਦਸ ਮਹੀਨੇ ਦੇ ਬੱਚੇ ਪਵਿਤਰਜੋਤ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੁਰਘਟਨਾ ਵਿਚ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ।

ਦੱਸਿਆ ਗਿਆ ਹੈ ਕਿ ਪਵਿੱਤਰਜੋਤ ਅਤੇ ਸਹਿਜ ਪ੍ਰੀਤ ਪਰਿਵਾਰ ਦੇ ਜੁੜਵਾ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਪਵਿਤਰ ਜੋਤ ਦੀ ਮਾਤਾ ਤੇ ਹਾਦਸੇ ਦਾ ਏਨਾ ਅਸਰ ਹੋਇਆ ਹੈ ਕਿ ਉਹ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਮ ਆਦਮੀ ਪਾਰਟੀ ਨੇ ਜਲੰਧਰ ਵਿੱਚ ਖੋਲ੍ਹਿਆ ਪਾਰਟੀ ਦਾ ਨਵਾਂ ਦਫ਼ਤਰ

ਜੇਲ੍ਹ ‘ਚੋਂ ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ