ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੈਕਸਿਕੋ ’ਚ ਹਿਰਾਸਤ ’ਚ ਲਿਆ ਨਾਮੀ ਗੈਂਗਸਟਰ, ਪੜ੍ਹੋ ਵੇਰਵਾ

  • ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ
  • ਵਿਦੇਸ਼ ‘ਚ ਲੁਕਿਆ ਗੈਂਗਸਟਰ ਦੀਪਕ ਬੌਕਸਰ ਗ੍ਰਿਫਤਾਰ
  • ਵਿਦੇਸ਼ੀ ਜਾਂਚ ਏਜੰਸੀ ਐਫਬੀਆਈ ਦੀ ਮਦਦ ਨਾਲ ਮੈਕਸੀਕੋ ਨੇੜੇ ਫੜਿਆ ਗਿਆ ਭਗੌੜਾ ਗੈਂਗਸਟਰ ਬੌਕਸਰ
  • ਗੋਗੀ ਦੀ ਮੌਤ ਤੋਂ ਬਾਅਦ ਉਹ ਆਪਣੇ ਗੈਂਗ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਿਹਾ ਸੀ

ਚੰਡੀਗੜ੍ਹ, 4 ਅਪ੍ਰੈਲ, 2023: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗੈਂਗਸਰ ਦੀਪਕ ਬੌਕਸਰ ਨੂੰ ਮੈਕਸਿਕੋ ਵਿਚ ਹਿਰਾਸਤ ਵਿਚ ਲਿਆ ਹੈ। ਉਹ ਭਾਰਤ ਵਿਚ ਕਈ ਕੇਸਾਂ ਵਿਚ ਲੋੜੀਂਦਾ ਹੈ। ਇਹ ਖੁਲ੍ਹਾਸਾ ਖਬਰ ਏਜੰਸੀ ਏ ਐਨ ਆਈ ਨੇ ਇਕ ਟਵੀਟ ਵਿਚ ਕੀਤਾ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਇੱਕ ਵੱਡੇ ਗੈਂਗਸਟਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਇੰਟਰਪੋਲ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਟੀਮ ਨੇ ਦੇਸ਼ ਦੇ ਚੋਟੀ ਦੇ ਦਸ ਗੈਂਗਸਟਰਾਂ ਵਿੱਚੋਂ ਇੱਕ ਦੀਪਕ ਪਹਿਲ ਉਰਫ਼ ਪਹਿਲਵਾਨ ਉਰਫ਼ ਬੌਕਸਰ ਨੂੰ ਮੈਕਸੀਕੋ ਨੇੜੇ ਗ੍ਰਿਫ਼ਤਾਰ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਗੈਂਗਸਟਰ ਦੀਪਕ ਬਾਕਸਰ ਨੂੰ ਅਗਲੇ ਦੋ ਦਿਨਾਂ ਵਿੱਚ ਭਾਰਤ ਲਿਆਂਦਾ ਜਾ ਸਕਦਾ ਹੈ। ਦਿੱਲੀ ਪੁਲਿਸ ਸਿਵਲ ਲਾਈਨਜ਼ ਵਿੱਚ ਬਿਲਡਰ ਅਮਿਤ ਗੁਪਤਾ ਦੀ ਹੱਤਿਆ ਦੇ ਮਾਮਲੇ ਵਿੱਚ ਬੌਕਸਰ ਦੀ ਭਾਲ ਵਿੱਚ ਸੀ। ਦੀਪਕ ਬਾਕਸਰ ਲੰਬੇ ਸਮੇਂ ਤੋਂ ਦੇਸ਼ ਤੋਂ ਬਾਹਰ ਸੀ।

ਰੋਹਿਣੀ ਅਦਾਲਤ ਵਿੱਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਉਹ ਗੋਗੀ ਗੈਂਗ ਦੀ ਕਮਾਂਡ ਕਰ ਰਿਹਾ ਸੀ। ਉਹ ਜਨਵਰੀ 2023 ਵਿਚ ਰਵੀ ਅੰਤਿਲ ਦੇ ਨਾਂ ‘ਤੇ ਬਰੇਲੀ ਤੋਂ ਫਰਜ਼ੀ ਪਾਸਪੋਰਟ ਬਣਾ ਕੇ ਕੋਲਕਾਤਾ ਰਾਹੀਂ ਮੈਕਸੀਕੋ ਭੱਜ ਗਿਆ ਸੀ। ਪਾਸਪੋਰਟ ‘ਤੇ ਮੁਰਾਦਾਬਾਦ, ਯੂਪੀ ਦਾ ਪਤਾ ਦਿੱਤਾ ਗਿਆ ਸੀ। ਦੀਪਕ ਨੂੰ ਫੜਨ ਲਈ ਪੁਲਿਸ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਐੱਚ.ਜੀ.ਐੱਸ. ਧਾਲੀਵਾਲ ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ ਸੀ। ਗੋਗੀ ਦੀ ਪੁਲਿਸ ਹਿਰਾਸਤ ਤੋਂ ਰਿਹਾਈ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਗੋਗੀ ਦਾ ਗਠਜੋੜ ਸੁਰਖੀਆਂ ਵਿੱਚ ਆਇਆ ਸੀ। ਦੀਪਕ 2016 ‘ਚ ਬਹਾਦੁਰਗੜ੍ਹ ‘ਚ ਗੋਗੀ ਨੂੰ ਦਿੱਲੀ ਪੁਲਸ ਦੀ ਹਿਰਾਸਤ ‘ਚੋਂ ਛੁਡਾਉਣ ਤੋਂ ਬਾਅਦ ਸੁਰਖੀਆਂ ‘ਚ ਆਇਆ ਸੀ।

2018 ਵਿੱਚ ਬਾਕਸਰ ਗੈਂਗ ਉੱਤੇ ਮਕੋਕਾ ਲਗਾਏ ਜਾਣ ਤੋਂ ਬਾਅਦ ਉਹ ਫਰਾਰ ਸੀ। ਇਸ ਦੌਰਾਨ ਅਮਿਤ ਗੁਪਤਾ ਸਮੇਤ ਦੋ ਕਤਲ, ਪੁਲਿਸ ਮੁਲਾਜ਼ਮਾਂ ‘ਤੇ ਕਾਤਲਾਨਾ ਹਮਲਾ ਅਤੇ ਮਾਰਚ 2021 ‘ਚ ਜੀ.ਟੀ.ਬੀ ਹਸਪਤਾਲ ਤੋਂ ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋਏ ਕੁਲਦੀਪ ਉਰਫ਼ ਫੱਜਾ ਨੂੰ ਲੋੜੀਂਦਾ ਸੀ। ਅਮਿਤ ਗੁਪਤਾ ਦੇ ਕਤਲ ਨੇ ਨੌਕਰਸ਼ਾਹਾਂ ਅਤੇ ਆਈਪੀਐਸ ਅਧਿਕਾਰੀਆਂ ਵਿੱਚ ਸਨਸਨੀ ਮਚਾ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਪਾਲ ਦੀ ਭਾਲ ‘ਚ ਮੁੜ ਯੂਪੀ ਪਹੁੰਚੀ ਪੁਲਿਸ: ਪੀਲੀਭੀਤ ਗੁਰਦੁਆਰੇ ਤੋਂ 25 ਮਾਰਚ ਤੱਕ ਗਾਇਬ CCTV ਫੁਟੇਜ ਮਿਲੀ

ਸੜਕ ਹਾਦਸੇ ‘ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌ+ਤ: ਦੋ ਸਾਥੀ ਗੰਭੀਰ ਜ਼ਖ਼ਮੀ