ਮੁਲਾਕਾਤ ਕਰਨ ਆਈ ਕੈਦੀ ਦੀ ਪਤਨੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ, FIR ਦਰਜ

ਫਿਰੋਜ਼ਪੁਰ, 6 ਅਪ੍ਰੈਲ 2023 – ਜੇਲ੍ਹ ਪ੍ਰਸ਼ਾਸਨ ਨੇ ਮਿਲਣ ਆਈ ਕੈਦੀ ਦੀ ਪਤਨੀ ਦੀ ਤਲਾਸ਼ੀ ਲੈਂਦੇ ਹੋਏ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਜਾਂਚ ਅਧਿਕਾਰੀ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜੇਲ੍ਹ ਕਸ਼ਮੀਰ ਚੰਦ ਵੱਲੋਂ ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਇੱਕ ਕੈਦੀ ਪ੍ਰਦੀਪ ਉਰਫ਼ ਸ਼ਿੰਪੂ ਦੀ ਪਤਨੀ ਮਨਜੀਤ ਕੌਰ ਉਸ ਨੂੰ ਮਿਲਣ ਆਈ ਤਾਂ ਮਹਿਲਾ ਚੌਕੀ ਦੀ ਡਿਊਟੀ ’ਤੇ ਤਾਇਨਾਤ ਮਹਿਲਾ ਵਾਰਡ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਮਨਜੀਤ ਕੌਰ ਕੋਲੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਉਕਤ ਕੈਦੀ ਦੀ ਪਤਨੀ ਖਿਲਾਫ ਥਾਣਾ ਸਿਟੀ ਵਿਖੇ ਜੇਲ ਐਕਟ ਦੀ ਧਾਰਾ 42 ਤਹਿਤ ਮਾਮਲਾ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੇੜੀ ਵਿੱਚ ਸਵਾਰ ਹੋ ਕੇ ਸਰਹੱਦੀ ਪਿੰਡ ਕਾਲੂ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾਣਨ ਲਈ ਪਹੁੰਚੇ ਸਿੱਖਿਆ ਮੰਤਰੀ ਬੈਂਸ

ਅਭਿਨੇਤਰੀ ਰਵੀਨਾ ਟੰਡਨ ਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਪਦਮ ਸ਼੍ਰੀ ਨਾਲ ਸਨਮਾਨ