- ਫਾਰਮ ਹਾਊਸ ‘ਚ ਦੱਬੀ ਲਾਸ਼, 9 ਮਹੀਨਿਆਂ ਬਾਅਦ ਮਿਲਿਆ ਪਿੰਜਰ
ਸੋਨੀਪਤ, 6 ਅਪ੍ਰੈਲ 2023 – ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਗਨੌਰ ‘ਚ ਇਕ ਕੁੜੀ ਦੀ ਹੱਤਿਆ ਦੇ ਮਾਮਲੇ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਗੁਮਾਦ ਪਿੰਡ ਤੋਂ ਪਿਛਲੇ ਸਾਲ ਜੂਨ ਤੋਂ ਲਾਪਤਾ ਕੁੜੀ ਦੀ ਲਾਸ਼ ਕਰੀਬ 9 ਮਹੀਨਿਆਂ ਬਾਅਦ ਗੜ੍ਹੀ ਝਾਂਝੜਾ ਰੋਡ ‘ਤੇ ਸਥਿਤ ਫਾਰਮ ਹਾਊਸ ਤੋਂ ਬਰਾਮਦ ਹੋਈ ਹੈ। ਇਲਜ਼ਾਮ ਹੈ ਕਿ ਕੁੜੀ ਦਾ ਕਤਲ ਕਰਨ ਤੋਂ ਬਾਅਦ ਪਿੰਡ ਦੇ ਹੀ ਇੱਕ ਵਿਅਕਤੀ ਨੇ ਫਾਰਮ ਹਾਊਸ ਦੀ ਜ਼ਮੀਨ ਵਿੱਚ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ ਸੀ। ਮ੍ਰਿਤਕਾ ਦੀ ਮਾਸੀ ਨੇ ਮੁਲਜ਼ਮਾਂ ਖਿਲਾਫ ਥਾਣਾ ਗੰਨੌਰ ਵਿਖੇ ਅਗਵਾ ਦਾ ਕੇਸ ਦਰਜ ਕਰਵਾਇਆ ਸੀ।
ਸੋਨੀਪਤ ਜ਼ਿਲ੍ਹੇ ਦੇ ਪਿੰਡ ਗੁਮੜ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ 6 ਮਹੀਨੇ ਬਾਅਦ ਕੈਨੇਡਾ ਤੋਂ ਕੁੜੀ ਨੂੰ ਬੁਲਾ ਕੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਆਪਣੇ ਖੇਤ ਵਿੱਚ ਦਫ਼ਨਾ ਦਿੱਤਾ। ਕੁੜੀ ਪਿੰਡ ਗੁਮੜ ਵਿਖੇ ਆਪਣੀ ਮਾਸੀ ਕੋਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪਹਿਲਾਂ ਕੈਨੇਡਾ ਤੋਂ ਕੁੜੀ ਨੂੰ ਬੁਲਾਇਆ ਅਤੇ ਜਿਵੇਂ ਹੀ ਉਹ ਇੰਡੀਆ ਪਹੁੰਚੀ, ਉਸ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ, ਮੰਗਲਵਾਰ ਨੂੰ ਪੁਲਸ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ 8 ਮਹੀਨਿਆਂ ਬਾਅਦ ਕੁੜੀ ਦਾ ਪਿੰਜਰ ਟੋਏ ‘ਚੋਂ ਕੱਢਿਆ। .
ਸੋਨੀਪਤ ਜ਼ਿਲੇ ਦੇ ਗੁਮੜ ਪਿੰਡ ਦੇ ਇਕ ਨੌਜਵਾਨ ਨੇ 6 ਮਹੀਨੇਂ ਪਹਿਲਾਂ ਕੈਨੇਡਾ ‘ਚ ਪੜਾਈ ਅਤੇ ਕੰਮ ਕਰਨ ਵਾਲੀ ਕੁੜੀ ਨੂੰ ਵਾਪਿਸ ਇੰਡੀਆ ਬੁਲਾਉਣ ਤੋਂ ਬਾਅਦ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਇਕ ਕਬਜਾ ਕੀਤੇ ਹੋਏ ਫਾਰਮ ਹਾਉਸ ‘ਚ ਕਰੀਬ 10 ਫੁੱਟ ਡੂੰਘਾ ਟੋਆ ਪੁੱਟ ਕੇ ਦੱਬ ਦਿੱਤਾ। ਮੰਗਲਵਾਰ ਨੂੰ ਗੜ੍ਹੀ ਜਜਰਾ ਰੋਡ ‘ਤੇ ਸਥਿਤ ਪਿੰਡ ਗੁਮੜ ਦੇ ਰਹਿਣ ਵਾਲੇ ਦੋਸ਼ੀ ਸੁਨੀਲ ਉਰਫ ਸ਼ੀਲਾ ਦੇ ਕਹਿਣ ‘ਤੇ ਭਿਵਾਨੀ ਸੀਆਈਏ 2 ਦੀ ਪੁਲਸ ਦੀ ਮੌਜੂਦਗੀ ‘ਚ ਕੁੜੀ ਦੇ ਪਿੰਜਰ ਨੂੰ ਟੋਏ ‘ਚੋਂ ਕੱਢ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਬੁਧਵਾਰ ਨੂੰ ਮੈਡੀਕਲ ਬੋਰਡ ਦੀ ਟੀਮ ਵੱਲੋਂ ਕੁੜੀ ਦੇ ਪਿੰਜਰ ਦਾ ਪੋਸਟਮਾਰਟਮ ਕੀਤਾ ਗਿਆ। ਸੀਆਈਏ ਪੁਲੀਸ ਮੈਡੀਕਲ ਬੋਰਡ ਤੋਂ ਪਿੰਜਰ ਦਾ ਪੋਸਟਮਾਰਟਮ ਕਰਵਾਉਣ ਦੇ ਨਾਲ-ਨਾਲ ਲੜਕੀ ਦੀ ਮਾਂ ਦਾ ਡੀਐਨਏ ਵੀ ਹਾਸਲ ਕਰੇਗੀ। ਪਹਿਲੀ ਜਾਂਚ ਵਿੱਚ ਪਿੰਜਰ ਕੁੜੀ ਦਾ ਹੈ ਅਤੇ ਕੁੜੀ ਦੇ ਸੂਟ ਦੇ ਟੁਕੜੇ ਵੀ ਮਿਲੇ ਹਨ। ਗੌਰਤਲਬ ਹੈ ਕਿ ਪਿੰਡ ਗੁਮੜ ਦੀ ਰਹਿਣ ਵਾਲੀ ਰੋਸ਼ਨੀ ਨੇ ਗਨੌਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੇਰੀ ਭੈਣ ਨੀਲਮ ਨਿਵਾਸੀ ਪਿੰਡ ਬਾਂਲਦ, ਜ਼ਿਲ੍ਹਾ ਰੋਹਤਕ ਦੀ ਕੁੜੀ ਮੇਰੇ ਨਾਲ ਰਹਿੰਦੀ ਸੀ। ਉਹ ਆਈਲੈਟਸ ਦੀ ਪ੍ਰੀਖਿਆ ਪਾਸ ਕਰਕੇ ਕੈਨੇਡਾ ਚਲੀ ਗਈ ਸੀ।
ਜਨਵਰੀ 2022 ਚ’ ਅਗਵਾ ਕੀਤਾ
ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪਿੰਡ ਦੇ ਸੁਨੀਲ ਉਰਫ ਸ਼ੀਲਾ ਨੇ ਉਸਨੂੰ ਜਨਵਰੀ 2022 ਵਿੱਚ ਵਿਆਹ ਕਰਵਾਉਣ ਦਾ ਝਾਂਸਾ ਦੇਕੇ ਭਾਰਤ ਵਾਪਸ ਬੁਲਾ ਲਿਆ ਅਤੇ ਵਿਆਹ ਕਰਵਾਉਣ ਲਈ ਅਗਵਾ ਕਰ ਲਿਆ। ਕੁੜੀ ਦੀ ਉਮਰ 23 ਸਾਲ ਸੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਸੀ। ਉਸ ਤੋਂ ਬਾਅਦ ਕੁੜੀ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਦੋਸ਼ੀ ਸੁਨੀਲ ਉਰਫ ਸ਼ੀਲਾ ਵੀ ਉਸੇ ਦਿਨ ਤੋਂ ਫਰਾਰ ਸੀ।
ਗਾਜ਼ੀਆਬਾਦ ਵਿੱਚ ਪ੍ਰੇਮ ਵਿਆਹ
ਸੂਤਰਾਂ ਮੁਤਾਬਿਕ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਸੀ, ਜਿਸ ਕਾਰਨ ਮੋਨਿਕਾ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਪੜ੍ਹਾਈ ਦੇ ਬਹਾਨੇ ਕੈਨੇਡਾ ਭੇਜ ਦਿੱਤਾ। ਕੈਨੇਡਾ ਜਾਣ ਤੋਂ ਬਾਅਦ ਵੀ ਸੁਨੀਲ ਉਰਫ਼ ਸ਼ੀਲਾ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਪਿਆਰ ਦੀ ਦੁਹਾਈ ਦੇ ਕੇ ਉਸਨੂੰ ਵਾਪਸ ਬੁਲਾ ਲਿਆ। ਇਹ ਖੁਲਾਸਾ ਹੋਇਆ ਹੈ ਕਿ ਸੁਨੀਲ ਉਰਫ ਸ਼ੀਲਾ ਨੇ ਜਨਵਰੀ 2022 ਵਿੱਚ ਮੋਨਿਕਾ ਨੂੰ ਅਗਵਾ ਕੀਤਾ ਸੀ। ਉਸ ਨੇ ਗਾਜ਼ੀਆਬਾਦ ਦੇ ਆਰੀਆ ਸਮਾਜ ਮੰਦਰ ‘ਚ ਮੋਨਿਕਾ ਨਾਲ ਲਵ ਮੈਰਿਜ ਕੀਤੀ ਸੀ। ਇਸ ਤੋਂ ਬਾਅਦ ਜੂਨ 2022 ‘ਚ ਮੋਨਿਕਾ ਲਾਪਤਾ ਹੋ ਗਈ। ਉਹ ਕਿਧਰੇ ਨਹੀਂ ਮਿਲੀ।
ਕੁੜੀ ਦੀ ਮਾਸੀ ਦਾ ਗੁਆਂਢੀ ਸੀ ਸੁਨੀਲ
ਪੁਲੀਸ ਹੁਣ ਗੰਨੌਰ ਦੇ ਗੜ੍ਹੀ ਝਾਂਝੜਾ ਰੋਡ ’ਤੇ ਸਥਿਤ ਫਾਰਮ ਹਾਊਸ ਦੇ ਮਾਲਕ ਦੀ ਵੀ ਭਾਲ ਕਰ ਰਹੀ ਹੈ। ਫਾਰਮ ਹਾਊਸ ਸੁਨੀਲ ਦਾ ਨਹੀਂ ਹੈ, ਸਗੋਂ ਰਾਜੇਸ਼ ਕੁਮਾਰ ਦੇ ਨਾਂ ‘ਤੇ ਹੈ। ਪੁਲੀਸ ਟੀਮ ਨੇ ਸਬੂਤ ਇਕੱਠੇ ਕਰਨ ਅਤੇ ਅਗਲੇਰੀ ਕਾਰਵਾਈ ਕਰਨ ਲਈ ਇੱਥੇ ਡੇਰਾ ਲਾਇਆ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਨਿਕਾ ਦੇ ਪਰਿਵਾਰ ਨੂੰ ਉਸ ਦੇ ਦੇਸ਼ ਪਰਤਣ ਬਾਰੇ ਪਤਾ ਨਹੀਂ ਸੀ। ਸੰਪਰਕ ਨਾ ਹੋਣ ‘ਤੇ ਪਿਛਲੇ ਸਾਲ ਉਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਅਨੁਸਾਰ “ਉਨ੍ਹਾਂ ਦਾ ਵਿਆਹ ਵੀ ਅਦਾਲਤ ਵਿੱਚ ਦਰਜ ਕਰਵਾਇਆ ਗਿਆ ਸੀ। ਹਾਲਾਂਕਿ, ਦੋਸ਼ੀ ਨੇ ਇਸ ਤੱਥ ਨੂੰ ਛੁਪਾਇਆ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।”
ਪੁਲਿਸ ਦੇ ਅਨੁਸਾਰ, ਕਿਉਂਕਿ ਕੁੜੀ ਸੋਨੀਪਤ ਦੇ ਗੁਮੜ ਪਿੰਡ ਵਿੱਚ ਮੁਲਜ਼ਮ ਦੀ ਗੁਆਂਢੀ ਸੀ, ਜਿੱਥੇ ਉਹ ਆਪਣੀ ਮਾਸੀ ਕੋਲ ਰਹਿ ਰਹੀ ਸੀ, ਇਸ ਲਈ ਮਾਸੀ ਨੂੰ ਸੁਨੀਲ ਦੀ ਵਿਆਹੁਤਾ ਸਥਿਤੀ ਬਾਰੇ ਪਤਾ ਸੀ।
ਸੁਨੀਲ ਨੇ ਉਸਨੂੰ ਕਿਉਂ ਮਾਰਿਆ? ਇਸ ਸਵਾਲ ‘ਤੇ ਪੁਲਿਸ ਅਧਿਕਾਰੀ ਨੇ ਕਿਹਾ, “ਸੁਨੀਲ ਦੇ ਆਪਣੀ ਪਤਨੀ ਨਾਲ ਖਰਾਬ ਵਿਆਹੁਤਾ ਸਬੰਧ ਸਨ। ਉਹ ਮੋਨਿਕਾ ਨਾਲ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦਾ ਸੀ। ਉਸ ਨੇ ਸੋਚਿਆ ਕਿ ਜੇਕਰ ਮੋਨਿਕਾ ਨੂੰ ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਮਿਲ ਜਾਂਦੀ ਹੈ ਤਾਂ ਉਹ ਵੀ ਉੱਥੇ ਜਾ ਸਕਦਾ ਹੈ। ਹਾਲਾਂਕਿ, ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਦੀ ਯੋਜਨਾ ਸਫਲ ਨਹੀਂ ਹੋਣ ਵਾਲੀ ਹੈ, ਉਸਨੇ ਮੋਨਿਕਾ ਨੂੰ ਮਾਰ ਦਿੱਤਾ।”
ਸੁਨੀਲ ‘ਤੇ ਕਈ ਕੇਸ
ਸੁਨੀਲ ਉਰਫ ਸ਼ੀਲਾ ਅਪਰਾਧੀ ਕਿਸਮ ਦਾ ਹੈ। ਉਸ ਖਿਲਾਫ ਪਹਿਲਾਂ ਹੀ 7 ਅਪਰਾਧਿਕ ਮਾਮਲੇ ਚੱਲ ਰਹੇ ਹਨ। ਭਿਵਾਨੀ ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੁਨੀਲ ਉਰਫ਼ ਸ਼ੀਲਾ ਨੂੰ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਵਿਆਹ ਤੋਂ ਬਾਅਦ ਮੋਨਿਕਾ ਦਾ ਕਤਲ ਕਿਉਂ ਕੀਤਾ। ਉਸ ਦੇ ਸੱਦੇ ‘ਤੇ ਉਹ ਕੈਨੇਡਾ ਤੋਂ ਵਾਪਸ ਵੀ ਆਈ ਸੀ। ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ- “ਸਾਡੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੁੜੀ ਨੇ ਜਨਵਰੀ 2022 ਤੋਂ ਮਈ 2022 ਦਰਮਿਆਨ ਭਾਰਤ ਦੇ ਕਈ ਦੌਰੇ ਕੀਤੇ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਨੀਲ ਨੇ ਮੋਨਿਕਾ ‘ਤੇ 2 ਗੋਲੀਆਂ ਚਲਾਈਆਂ ਸਨ। ਸੁਨੀਲ ਸਿਰਫ ਵਿਆਹੁਤਾ ਹੀ ਨਹੀਂ ਸਗੋਂ ਉਸਦੇ 2 ਬੱਚੇ ਵੀ ਹਨ।