ਰਿੰਕੂ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਕਾਂਗਰਸ ਦਾ ਆਪ ‘ਤੇ ਤਿੱਖਾ ਹਮਲਾ

ਚੰਡੀਗੜ੍ਹ, 6 ਅਪ੍ਰੈਲ 2023 – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ‘ਆਪ’ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬੀਤੇ ਦਿਨ ਹੀ ਕਾਂਗਰਸ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ।

ਮਗਰੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦੇ ਸਾਰ ਹੀ ‘ਆਪ’ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਨ੍ਹਾਂ ਨੂੰ ਅੱਜ ਆਪਣਾ ਉਮੀਦਵਾਰ ਐਲਾਨ ਦਿੱਤਾ। ਜਿਸ ‘ਤੇ ਕਾਂਗਰਸ ਨੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਨੇ ਟਵੀਟ ਕਰਦਿਆਂ ਕਿਹਾ ਕਿ, ” ਵਲੰਟੀਅਰਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਜ਼ਿਮਨੀ ਚੋਣ ਲਈ ਇੱਕ ਵੀ ਯੋਗ ਵਲੰਟੀਅਰ ਨਹੀਂ ਲੱਭ ਸਕਿਆ ? ਕੀ 92 ‘ਅਨਮੋਲ ਰਤਨ’, ਬੋਰਡ ਦੇ ਚੇਅਰਮੈਨ, ਹਜ਼ਾਰਾਂ ਵਾਲੰਟੀਅਰ ਅਤੇ ਇੱਕ ਵੀ ਪਾਰਟੀ ਟਿਕਟ ਲਈ ਯੋਗ ਨਹੀਂ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਬੋਰਡ ਨੇ ਐਲਾਨਿਆ 5ਵੀਂ ਸ਼੍ਰੇਣੀ ਦਾ ਨਤੀਜਾ

ਅਕਾਲ ਤਖਤ ਦੇ ਜਥੇਦਾਰ ਨੇ ਮੀਡੀਆ ਮਾਮਲੇ ’ਤੇ ਤਲਵੰਡੀ ਸਾਬੋ ਵਿਖੇ ਅੱਜ ਸੱਦੀ ਇਕੱਤਰਤਾ