ਪੰਜਾਬ ਦੇ ਰੈਵਨਿਊ ‘ਚ ਭਾਰੀ ਵਾਧਾ, CM ਮਾਨ ਨੇ ਪ੍ਰੈਸ ਕਾਨਫਰੰਸ ਕਰ ਵੇਰਵੇ ਕੀਤੇ ਸਾਂਝੇ

ਚੰਡੀਗੜ੍ਹ, 7 ਅਪ੍ਰੈਲ 2023 – ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਸੂਬੇ ਦੇ ਮਾਲੀਏ ਵਿਚ ਚੋਖਾ ਵਾਧਾ ਹੋਇਆ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪਹਿਲਾਂ ਜਦੋਂ ਪੀਐਸਪੀਸੀਐਲ ਦਾ ਨਾਮ ਆਉਂਦਾ ਸੀ ਤਾਂ ਮਨ ਵਿਚ ਘਾਟਾ ਸ਼ਬਦ ਹੀ ਆਉਂਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਸਬਸਿਡੀ 2022-23 ਵਿੱਚ ਪਹਿਲੀ ਵਾਰ ਹੈ ਜਦੋਂ 20200 ਕਰੋੜ ਰੁਪਏ ਦਿੱਤੇ ਗਏ ਹਨ ਤੇ ਹੁਣ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ।

CM ਮਾਨ ਨੇ ਦੱਸਿਆ ਕਿ ਨਵੀਂ ਐਕਸਾਈਜ਼ ਪਾਲਿਸੀ ਨਾਲ ਸਰਕਾਰ ਨੂੰ ਮੁਨਾਫ਼ਾ ਹੋਇਆ ਹੈ। ਨਵੀਂ ਐਕਸਾਈਜ਼ ਪਾਲਿਸੀ ਨਾਲ ਖਜ਼ਾਨੇ ‘ਚ 2587 ਕਰੋੜ ਦਾ ਵਾਧਾ ਹੋਇਆ। ਮਾਰਚ ‘ਚ ਰਜਿਸਟਰੀ ਦੀ ਆਮਦਨ 78 ਫੀਸਦੀ ਵਧੀ ਹੈ।

ਉਨ੍ਹਾਂ ਦੱਸਿਆ ਕਿ “GST ਕਲੈਕਸ਼ਨ ‘ਚ 16% ਦਾ ਇਜ਼ਾਫਾ ਹੋਇਆ ਹੈ। ਸਾਡੀ ਆਬਕਾਰੀ ਨੀਤੀ ਵਿਚ 8841 ਕਰੋੜ ਰੁਪਏ ਦਾ ਮਾਲੀਆ ਆਇਆ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਮਾਲੀਆ ਹੈ। ਇਹ ਪਿਛਲੀ ਵਾਰ ਤੋਂ 41 ਫੀਸਦੀ ਵੱਧ ਹੈ। ਪੁਰਾਣੀਆਂ ਸਰਕਾਰਾਂ ਵਿਚ ਮਾਫੀਆ ਸੀ ਜਿਸ ਕਾਰਨ ਸਾਰਾ ਪੈਸੇ ਉਨ੍ਹਾਂ ਕੋਲ ਜਾਂਦਾ ਸੀ।”

ਹੁਣ ਤੱਕ ਕੁੱਲ 28042 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸਸਤੀ ਰੇਤ ਲਈ ਵੱਡਾ ਉਪਰਾਲਾ ਕੀਤਾ ਹੈ। 504 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਜਿਸ ਵਿੱਚ ਹੁਣ ਤੱਕ 21 ਲੱਖ 21 ਹਜ਼ਾਰ 350 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

134 ਮੁਹੱਲਾ ਕਲੀਨਿਕ ਤਿਆਰ ਹਨ ਅਤੇ ਜਲਦੀ ਹੀ ਉਦਘਾਟਨ ਕੀਤੇ ਜਾਣਗੇ। ਸਾਡੇ ਕੋਲ ਸਿਹਤ ਨੂੰ ਲੈ ਕੇ ਇਕ ਡਾਟਾ ਆ ਰਿਹਾ ਹੈ, ਜਿਸ ਵਿਚ ਇਹ ਪਤਾ ਲਗਾਇਆ ਜਾ ਸਕੇਗਾ ਕਿ ਕਿਹੜੀ ਬੈਲਟ ਵਿਚ ਕਿਹੜੀਆਂ ਜ਼ਿਆਦਾ ਬਿਮਾਰੀਆਂ ਹਨ। ਇਹ ਸਾਰੀਆਂ ਪ੍ਰਾਪਤੀਆਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਇਹ ਇਮਾਨਦਾਰ ਸਰਕਾਰ ਹੈ। ਅਸੀਂ ਇੱਕ ਸਾਲ ਵਿੱਚ ਬਹੁਤ ਕੁਝ ਸਿੱਖਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕੂਲ ਜਾ ਰਹੀ ਇਕ ਬੱਚੀ ਨੂੰ ਡੰਪਰ ਨੇ ਕੁਚਲਿਆ, ਬੱਚੀ ਦੀ ਮੌਕੇ ‘ਤੇ ਹੀ ਮੌ+ਤ

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਨਾਲ ਕੀਤੀ ਮੁਲਾਕਾਤ