ਚੰਡੀਗੜ੍ਹ, 8 ਅਪ੍ਰੈਲ 2023 – ਲਖਨਊ ਸੂਪਰ ਜਾਇੰਟਸ ਨੇ ਸ਼ੁੱਕਰਵਾਰ ਰਾਤ ਨੂੰ ਲਖਨਊ ਦੇ ਏਕਾਨਾ ਸਟੇਡੀਅਮ ’ਚ ਸਨਰਾਈਜਰਸ ਹੈਦਰਾਬਾਦ ਨੂੰ 5 ਵਿਕਟਾਂ (24 ਬਾਲਾਂ ਬਾਕੀ ਰਹਿੰਦੇ ਹੋਏ) ਨਾਲ ਹਰਾ ਕੇ ਟਾਟਾ ਆਈਪੀਐਲ ’ਚ ਸੀਜਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਸਨਰਾਈਜਰਸ ਪਹਿਲਾਂ ਬੱਲੇਬਾਜੀ ਕਰਦੇ ਹੋਏ ਅੱਠ ਵਿਕਟਾਂ ’ਤੇ ਸਿਰਫ 121 ਰਨ ਹੀ ਬਣਾ ਸਕਿਆ ਕਿਉਂਕਿ ਸੂਪਰ ਜਾਇੰਟਸ ਦੇ ਸਪਿਨਰ ਉਨ੍ਹਾਂ ਦੇ ’ਤੇ ਪੂਰੀ ਤਰ੍ਹਾਂ ਨਾਲ ਹਾਵੀ ਸਨ। ਫਿਰਕੀ ਗੇਂਦਬਾਜਾਂ ਨੇ ਹੈਦਰਾਬਾਦ ਦੀਆਂ ਅੱਠ ਵਿਕਟਾਂ ’ਚੋਂ ਛੇ ਵਿਕਟਾਂ ਹਾਸਲ ਕੀਤੀਆਂ। ਕੁਰਣਾਲ ਪਾਂਡਯਾ ਨੇ ਤਿੰਨ ਵਿਕਟਾਂ ਦੇ ਨਾਲ ਬਿਹਤਰੀਨ ਗੇਂਦਬਾਜ ਸਾਬਤ ਹੋਏ ਜਦੋਂ ਕਿ ਅਮਿਤ ਮਿਸ਼ਰਾ ਨੇ ਦੋ ਵਿਕਟਾਂ ਲਈਆਂ। ਕਪਤਾਨ ਕੇਐਲ ਰਾਹੁਲ 35 ਰਨਾਂ (31 ਬਾਲਾਂ, 4X4) ਦੇ ਨਾਲ ਟਾਪ ਸਕੋਰਰ ਰਹੇ ਅਤੇ ਉਨ੍ਹਾਂ ਦੀ ਅਗਵਾਈ ’ਚ ਲਖਨਊ ਨੇ ਅਸਾਨੀ ਨਾਲ ਟੀਚਾ ਹਾਸਲ ਕੀਤਾ। ਪਲੇਅਰ ਆਫ ਦਿ ਮੈਚ ਚੁਣੇ ਗਏ ਕੁਰਣਾਲ ਪਾਂਡਯਾ ਨੇ ਬੱਲੇ ਨਾਲ ਵੀ ਯੋਗਦਾਨ ਦਿੱਤਾ ਅਤੇ 34 ਰਨ (23 ਬਾਲਾਂ, 4X4, 1X6) ਬਣਾਏ।
ਜਿਓਸਿਨੇਮਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਸਨਰਾਈਜਰਸ ਨੂੰ ਉਨ੍ਹਾਂ ਦੀ ਬੱਲੇਬਾਜੀ ਨੇ ਨਿਰਾਸ਼ ਕੀਤਾ ਹੈ ਅਤੇ ਉਹ ਆਦਿਲ ਰਾਸ਼ਿਦ ਦੀ ਵਰਤੋਂ ਪ੍ਰਭਾਵੀ ਤਰੀਕੇ ਨਾਲ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ, ‘ਇਹ ਵਧੀਆ ਸ਼ੁਰੂਆਤ ਨਹੀਂ ਹੈ। ਇੱਥੋਂ ਤੱਕ ਕਿ ਹੈਦਰਾਬਾਦ ਮੇਰੇ ਟਾਪ 4 ’ਚ ਸੀ ਅਤੇ ਮੈਂ ਹੁਣ ਵੀ ਮੰਨਦਾ ਹਾਂ ਕਿ ਉਹ ਟੀਮ ਵਧੀਆ ਹੈ, ਉਨ੍ਹਾਂ ਦਾ ਬੱਲੇਬਾਜੀ ਲਾਈਨ-ਅਪ ਬਹੁਤ ਵਧੀਆ ਹੈ। ਉਹ ਅੱਜ ਨਹੀਂ ਚੱਲੇ। ਉਨ੍ਹਾਂ ਦੀ ਬੱਲੇਬਾਜੀ ਨੇ ਦੋਵਾਂ ਮੈਚਾਂ ’ਚ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ। ਆਪਣੇ ਘਰੇਲੂ ਮੈਦਾਨ ’ਤੇ ਰਾਜਸਥਾਨ ਰਾਯਲਸ ਦੇ ਖਿਲਾਫ ਵੀ ਉਨ੍ਹਾਂ ਨੇ ਠੀਕ ਰਨ ਨਹੀਂ ਬਣਾਏ। ਇੱਥੋਂ ਤੱਕ ਕਿ ਇਸ ਸਤਿਹ ’ਤੇ ਗੇਂਦਬਾਜੀ ਵੀ ਔਸਤ ਸੀ। ਇੱਥੋਂ ਤੱਕ ਕਿ ਜਦੋਂ ਉਹ ਰਾਜਸਥਾਨ ਦੇ ਖਿਲਾਫ ਖੇਡੇ ਤਾਂ ਜੋਂਸ ਬਟਲਰ ਦੇ ਖਿਲਾਫ ਆਦਿਲ ਰਾਸ਼ਿਦ ਨੂੰ ਨਾਲ ਲਿਆ ਕੇ ਚਾਲ ਚੱਲਣ ਤੋਂ ਰਹਿ ਗਏ।
ਅਸੀਂ ਸਾਰੇ ਬਟਲਰ ਨੂੰ ਜਾਣਦੇ ਹਾਂ, ਉਨ੍ਹਾਂ ਨੂੰ ਪਾਰੀ ਦੀ ਸ਼ੁਰੂਆਤ ’ਚ ਲੈਗ ਸਪਿਨਰਾਂ ਦੀਆਂ ਅੰਦਰ ਆਉਂਦੀਆਂ ਗੇਂਦਾਂ ਦਾ ਸਾਹਮਣਾ ਕਰਨਾ ਪਸੰਦ ਨਹੀਂ ਹੈ। ਇੱਥੇ ਵੀ ਆਦਿਲ ਰਾਸ਼ਿਦ ਨੂੰ ਪਹਿਲੇ ਛੇ ਓਵਰਾਂ ਤੱਕ ਰੋਕੀ ਰੱਖਿਆ। ਸਕੋਰਬੋਰਡ ’ਤੇ ਤੁਹਾਡੇ ਕੋਲ ਸਿਰਫ 121 ਰਨ ਹਨ, ਅਜਿਹੇ ’ਚ ਆਪਣੇ ਮੁੱਖ ਸਪਿਨਰ ਦੀ ਵਰਤੋਂ ਕਰੋ। ਉਨ੍ਹਾਂ ਨੂੰ ਗੇਂਦਬਾਜੀ ਕਰਨੀ ਚਾਹੀਦੀ ਹੈ। ਇੱਥੋਂ ਤੱਕ ਕਿ ਵਾਸ਼ਿੰਗਟਨ ਸੁੰਦਰ ਨੇ ਵੀ ਪਾਵਰਪਲੇ ’ਚ ਸਿਰਫ ਇੱਕ ਓਵਰ ਕੀਤਾ। ਇਸ ਲਈ, ਕੁਝ ਚੀਜਾਂ ਹਨ ਜਿਨ੍ਹਾਂ ’ਤੇ ਉਨ੍ਹਾਂ ਨੂੰ ਨਿਸ਼ਚਿਤ ਰੂਪ ਨਾਲ ਕੰਮ ਕਰਨ ਦੀ ਜਰੂਰਤ ਹੈ ਪਰ ਸਭ ਤੋਂ ਮਹੱਤਵਪੂਰਣ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਬੱਲੇਬਾਜੀ ਨੂੰ ਠੀਕ ਕਰਨ ਦੀ ਜਰੂਰਤ ਹੈ।’
ਕੁਰਣਾਲ ਪਾਂਡਯਾ ਨੇ ਅੱਜ ਦੇ ਮੁਕਾਬਲੇ ’ਚ ਹਰਫਨਮੌਲਾ ਪ੍ਰਦਰਸ਼ਨ ਕੀਤਾ। ਉਹ ਗੇਂਦਬਾਜੀ ਕਰਦੇ ਹੋਏ ਕਿਫਾਇਤੀ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਐਸਆਰਐਚ ਕਪਤਾਨ ਏਡਨ ਮਾਰਕਰਾਮ ਅਤੇ ਮਯੰਕ ਅਗਰਵਾਲ ਸਹਿਤ ਤਿੰਨ ਮਹੱਤਵਪੂਰਣ ਵਿਕਟਾਂ ਵੀ ਲਈਆਂ ਅਤੇ ਫਿਰ ਬਾਅਦ ’ਚ ਬੱਲੇਬਾਜੀ ਕਰਦੇ ਹੋਏ 23 ਬਾਲਾਂ ’ਚ 34 ਰਨਾਂ ਦੀ ਤੇਜ ਪਾਰੀ ਖੇਡੀ। ਜਿਓਸਿਨੇਮਾ ਆਈਪੀਐਲ ਮਾਹਿਰ ਸੁਰੇਸ਼ ਰੈਨਾ ਨੇ ਉਨ੍ਹਾ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਉਨ੍ਹਾਂ ਨੇ (ਕੁਰਣਾਲ) ਵਧੀਆ ਇਰਾਦੇ ਨਾਲ ਬੱਲੇਬਾਜੀ ਕੀਤੀ।
ਬਾਊਂਡਰੀ ਲਗਾਈ ਅਤੇ ਫਿਰ ਸਿੰਗਲ ਵੀ ਲਏ, ਅੱਜ ਉਨ੍ਹਾਂ ਦਾ ਆਲਰਾਊਂਡਰ ਪ੍ਰਦਰਸ਼ਨ ਵਧੀਆ ਸੀ। ਉਨ੍ਹਾਂ ਨੇ ਬਾਹਰ ਨਿਕਲ ਕੇ ਜਿਹੜੀ ਬਾਊਂਡਰੀ ਲਗਾਈ, ਉਹ ਇਨ੍ਹਾਂ ਹਾਲਾਤਾਂ ’ਚ ਮੁਸ਼ਕਿਲ ਸ਼ਾਟ ਹੈ ਅਤੇ ਫਿਰ ਆਦਿਲ ਰਾਸ਼ਿਦ ਨੂੰ ਛੱਕਾ ਮਾਰਿਆ। ਉਹ ਵਧੀਆ ਫਾਰਮ ’ਚ ਦਿਸੇ। ਜਿਵੇਂ ਕਿ ਉਨ੍ਹਾਂ ਨੇ ਪ੍ਰੈਸ ਨੂੰ ਦੱਸਿਆ, ਉਨ੍ਹਾਂ ਨੇ ਇਸ ’ਤੇ ਕੰਮ ਕੀਤਾ ਹੈ ਅਤੇ ਉਹ ਸਫੇਦ ਬਾਲ ਤੋਂ ਵਧੀਆ ਕ੍ਰਿਕੇਟਰ ਹਨ। ਉਹ ਪਾਵਰਪਲੇ ਦੇ ਦੌਰਾਨ ਗੇਂਦਬਾਜੀ ਕਰਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਬਾਅਦ ’ਚ ਵੀ ਗੇਂਦਬਾਜੀ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹ ਆਪਣੇ ਕਪਤਾਨ ਦੇ ਲਈ ਖੜ੍ਹਾ ਰਹਿੰਦਾ ਹੈ। ਬੱਲੇਬਾਜੀ ’ਚ ਵੀ ਉਨ੍ਹਾਂ ਦੇ ਰਿਕਾਰਡ ਵਧੀਆ ਹਨ। ਉਹ ਆਕ੍ਰਾਮਕ ਖੇਡਦੇ ਹਨ, ਉਨ੍ਹਾਂ ਦੀ ਮੰਸ਼ਾ ਸਾਫ ਰਹਿੰਦੀ ਹੈ ਅਤੇ ਉਹ ਬਹੁਤ ਘੱਟ ਡਾਟ ਬਾਲ ਖੇਡਦੇ ਹਨ ਅਤੇ ਜਦੋਂ ਵੀ ਮੌਕਾ ਮਿਲਦਾ ਹੈ, ਬਾਊਂਡਰੀ ਵੀ ਲਗਾਉਂਦੇ ਹਨ। ਉਹ ਐਲਐਸਜੀ ਦੇ ਲਈ ਬਹੁਤ ਮਹੱਤਵਪੂਰਣ ਖਿਡਾਰੀ ਹਨ।’
ਰਾਜਸਥਾਨ ਰਾਯਲਸ ਸ਼ਨੀਵਾਰ ਦੁਪਿਹਰ 3:30 ਵਜੇ ਦਿੱਲੀ ਕੈਪੀਟਲਸ ਨਾਲ ਭਿੜੇਗੀ ਜਦੋਂ ਕਿ ਮੁੰਬਈ ਇੰਡੀਅੰਸ ਸ਼ਾਮ ਨੂੰ 7:30 ਵਜੇ ਚੇਨੰਈ ਸੂਪਰ ਕਿੰਗਸ ਦੇ ਖਿਲਾਫ ਖੇਡੇਗੀ।