ਨੌਜਵਾਨਾਂ ਨੇ ਪਠਾਨਕੋਟ ‘ਚ ਲਾਏ ਸਨੀ ਦਿਓਲ ਦੇ ਪੋਸਟਰ: ਕਿਹਾ “ਸਾਡਾ MP ਲਾਪਤਾ, ਅੱਜ ਤੱਕ ਸ਼ਕਲ ਨਹੀਂ ਦਿਖਾਈ”

ਪਠਾਨਕੋਟ, 11 ਅਪ੍ਰੈਲ 2023 – ਸੰਸਦ ਮੈਂਬਰ ਸੰਨੀ ਦਿਓਲ ‘ਲਾਪਤਾ’ ਹੋ ਗਏ ਹਨ ਦੇ ਪੋਸਟਰ ਪਠਾਨਕੋਟ ਵਿੱਚ ਲਗਾਏ ਗਏ ਹਨ। ਨੌਜਵਾਨਾਂ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਸੰਨੀ ਦਿਓਲ ‘ਲਾਪਤਾ’ ਦੇ ਪੋਸਟਰ ਲਗਾਏ ਗਏ ਹਨ। ਇਸ ਦੇ ਨਾਲ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ, ਕਿਉਂਕਿ ਸੰਨੀ ਦਿਓਲ ਸੰਸਦ ਮੈਂਬਰ ਬਣਨ ਤੋਂ ਬਾਅਦ ਅੱਜ ਤੱਕ ਪਠਾਨਕੋਟ ਨਹੀਂ ਆਏ।

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਸੰਯੁਕਤ ਸਕੱਤਰ ਨਾਲ ਮਿਲ ਕੇ ਪੋਸਟਰ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਵਿੱਚ ਜੋ ਵਿਕਾਸ ਕਾਰਜ ਕਰਵਾਏ ਜਾਣੇ ਸਨ, ਉਹ ਅੱਜ ਤੱਕ ਨਹੀਂ ਹੋ ਸਕੇ। ਇਸ ਕਾਰਨ ਲੋਕਾਂ ਵਿੱਚ ਰੋਸ ਹੈ। ਇਸੇ ਲਈ ਉਹ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਗਾ ਰਹੇ ਹਨ।

ਦੂਜੇ ਪਾਸੇ ਲੋਕ ਸਭਾ ਹਲਕੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਹ ਨਾ ਤਾਂ ਪਠਾਨਕੋਟ ਆਏ ਅਤੇ ਨਾ ਹੀ ਗੁਰਦਾਸਪੁਰ ਆਏ। ਉਸ ਨੂੰ ਅੱਜ ਤੱਕ ਆਪਣੇ ਇਲਾਕੇ ਦੇ ਲੋਕਾਂ ਦੀ ਹਾਲਤ ਦਾ ਪਤਾ ਨਹੀਂ ਲੱਗਾ। ਜੋ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਲੋਕ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਵੀ ਤਰਸ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਲਤ ਨੇ ‘ਬਲੈਕਮੇਲਰ ਹਸੀਨਾ’ ਨੂੰ ਭੇਜਿਆ ਜੇਲ੍ਹ, ਇਸ ਨਾਮੀ ਪੰਜਾਬੀ ਅਦਾਕਾਰ ਨੂੰ ਵੀ ਫਸਾ ਚੁੱਕੀ ਜਾਲ ‘ਚ

ਲੁਧਿਆਣਾ ‘ਚ ਜੁੱਤੀਆਂ ਦੇ ਵਪਾਰੀ ਦਾ ਕ+ਤ+ਲ: ਨਕਾਬਪੋਸ਼ ਬਦਮਾਸ਼ਾਂ ਨੇ ਘੇਰ ਕੇ ਕੀਤਾ ਹਮਲਾ