ਗੁਰਦਾਸਪੁਰ, 12 ਅਪ੍ਰੈਲ 2023 – ਰੇਲਵੇ ਪੁਲਿਸ ਵਲੋਂ ਬਟਾਲਾ ਰੇਲਵੇ ਸਟੇਸ਼ਨ ਤੇ ਹੋਰ ਜਨਤਕ ਥਾਵਾਂ ਤੇ ਅਮ੍ਰਿਤਪਾਲ ਸਿੰਘ ਦੀ ਸੂਚਨਾ ਦੇਣ ਦੇ ਪੋਸਟਰ ਲਗਾਏ ਗਏ ਹਨ ।ਇਨ੍ਹਾਂ ਪੋਸਟਰਾਂ ਵਿੱਚ ਲਿੱਖਿਆ ਗਿਆ ਹੈ ਕਿ ਅਮ੍ਰਿਤਪਾਲ ਸਿੰਘ ਵੱਖ ਵੱਖ ਪੁਲਿਸ ਕੇਸਾਂ ਚ ਪੁਲਿਸ ਨੂੰ ਲੋੜੀਂਦਾ ਹੈ ਅਤੇ ਉਸਦੀ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਉਸਨੂੰ ਇਨਾਮ ਵੀ ਦਿਤਾ ਜਾਵੇਗਾ |
ਉਥੇ ਹੀ ਰੇਲਵੇ ਪੁਲਿਸ ਦੇ ਅਧਕਾਰੀਆਂ ਮੁਤਾਬਿਕ ਆਲਾ ਅਧਕਾਰੀਆਂ ਦੇ ਆਦੇਸ਼ਾਂ ‘ਤੇ ਵੱਖ-ਵੱਖ ਰੇਲਵੇ ਸਟੇਸ਼ਨ ਪਠਾਨਕੋਟ, ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਰੇਲਵੇ ਸਟੇਸ਼ਨ ਤੇ ਇਹ ਪੋਸਟਰ ਲਗਾਏ ਗਏ ਹਨ |

