ਗੁਰਦਾਸਪੁਰ, 14 ਅਪ੍ਰੈਲ 2023 – ਬਟਾਲਾ ਦੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਪਾਰਟੀ ਵਲੋਂ ਤਿਨ ਨੌਜਵਾਨਾਂ ਨੂੰ ਅੱਧਾ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ। ਉਥੇ ਹੀ ਇਹਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਵੱਡੇ ਸਮਗਲਰ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਥਾਣਾ ਇੰਚਾਰਜ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਗਸ਼ਤ ਤੇ ਸੀ ਅਤੇ ਨਾਕਾਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਤੇ ਰਾਹ ਜਾਂਦੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਚਲਦੇ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਉਥੇ ਹੀ ਅਫੀਮ ਜਬਤ ਕਰ ਤਿੰਨਾਂ ਨੌਜਵਾਨਾਂ ਸੰਦੀਪ ਕੁਮਾਰ , ਸੁਖਮਨ ਅਤੇ ਅਨਮੋਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਐਸਐਚਓ ਮੁਤਾਬਿਕ ਤਿੰਨਾਂ ਨਾਲ ਕੀਤੀ ਮੁਢਲੀ ਪੁੱਛਗਿੱਛ ਚ ਨੌਜਵਾਨਾਂ ਨੇ ਦੱਸਿਆ ਕਿ ਉਹ ਕਰੀਬ ਪਿਛਲੇ 6 ਮਹੀਨੇ ਤੋਂ ਇਸ ਕਾਲੇ ਧੰਦੇ ‘ਚ ਜੁੜੇ ਸਨ ਅਤੇ ਅਫੀਮ ਲਿਆ ਕੇ ਅੱਗੇ ਵੇਚਦੇ ਸਨ। ਉਥੇ ਹੀ ਪੁਲਿਸ ਵਲੋਂ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਕਿਥੋਂ ਨਸ਼ਾ ਲਿਆ ਕੇ ਅਗੇ ਕਿਸ ਨੂੰ ਵੇਚਦੇ ਸਨ।

