ਰਾਹੁਲ ਗਾਂਧੀ ਨੇ ਖਾਲੀ ਕੀਤਾ ਸਰਕਾਰੀ ਬੰਗਲਾ, ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮਕਾਨ ਖਾਲੀ ਕਰਨ ਦਾ ਮਿਲਿਆ ਸੀ ਨੋਟਿਸ

  • ਆਪਣੀ ਮਾਂ ਸੋਨੀਆ ਗਾਂਧੀ ਦੇ ਘਰ ਸ਼ਿਫਟ ਕੀਤਾ ਸਾਮਾਨ

ਨਵੀਂ ਦਿੱਲੀ, 15 ਅਪ੍ਰੈਲ 2023 – ਕਾਂਗਰਸ ਨੇਤਾ ਅਤੇ ਕੇਰਲ ਦੇ ਵਾਇਨਾਡ ਤੋਂ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ 12 ਤੁਗਲਕ ਰੇਡ ਦੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਸਾਮਾਨ ਨੂੰ 10 ਜਨਪਥ ਸਥਿਤ ਉਹਨਾਂ ਦੀ ਮਾਂ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਭੇਜ ਦਿੱਤਾ ਗਿਆ ਹੈ।

ਇਹ ਬੰਗਲਾ ਕਰੀਬ 19 ਸਾਲਾਂ ਤੱਕ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਸੀ ਪਰ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹ ਬੰਗਲਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ।

ਦਰਅਸਲ 23 ਮਾਰਚ ਨੂੰ ਸੂਰਤ ਦੀ ਅਦਾਲਤ ਨੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਥੋੜ੍ਹੇ ਸਮੇਂ ਵਿੱਚ ਉਸ ਨੂੰ ਜ਼ਮਾਨਤ ਵੀ ਮਿਲ ਗਈ ਸੀ। ਅਗਲੇ ਹੀ ਦਿਨ ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। 27 ਮਾਰਚ ਨੂੰ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ।

ਨੋਟਿਸ ਮਿਲਣ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ਸਰਕਾਰੀ ਬੰਗਲੇ ਨਾਲ ਉਨ੍ਹਾਂ ਦੀਆਂ ਕਈ ਚੰਗੀਆਂ ਯਾਦਾਂ ਜੁੜੀਆਂ ਹੋਈਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਫਿਰ ਉਨ੍ਹਾਂ ਨੂੰ ਆਪਣੇ ਜਾਂ ਸੋਨੀਆ ਦੇ ਬੰਗਲੇ ‘ਚ ਸ਼ਿਫਟ ਹੋਣ ਦਾ ਸੁਝਾਅ ਦਿੱਤਾ ਸੀ।

27 ਮਾਰਚ ਨੂੰ ਲੋਕ ਸਭਾ ਹਾਊਸਿੰਗ ਕਮੇਟੀ ਨੇ ਰਾਹੁਲ ਨੂੰ 12 ਤੁਗਲਕ ਰੋਡ ਸਥਿਤ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਭੇਜਿਆ ਸੀ। ਬੰਗਲਾ ਖਾਲੀ ਕਰਨ ਲਈ 24 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ। ਨੋਟਿਸ ਮਿਲਣ ਤੋਂ ਅਗਲੇ ਦਿਨ ਰਾਹੁਲ ਨੇ ਲੋਕ ਸਭਾ ਸਕੱਤਰੇਤ ਦੇ ਉਪ ਸਕੱਤਰ ਡਾਕਟਰ ਮੋਹਿਤ ਰੰਜਨ ਨੂੰ ਲਿਖਤੀ ਜਵਾਬ ਭੇਜਿਆ।

ਰਾਹੁਲ ਨੇ ਆਪਣੇ ਜਵਾਬ ‘ਚ ਲਿਖਿਆ- ਮੈਂ 4 ਵਾਰ ਲੋਕ ਸਭਾ ਮੈਂਬਰ ਚੁਣਿਆ ਗਿਆ। ਇਹ ਜਨਤਾ ਦਾ ਫਤਵਾ ਹੈ, ਜਿਸ ਲਈ ਮੈਂ ਲੋਕਾਂ ਦਾ ਧੰਨਵਾਦੀ ਹਾਂ। ਇਸ ਘਰ ਨਾਲ ਮੇਰੀਆਂ ਕਈ ਚੰਗੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੈਂ ਨੋਟਿਸ ਵਿੱਚ ਦਿੱਤੇ ਹੁਕਮਾਂ ਦੀ ਪਾਲਣਾ ਕਰਾਂਗਾ। ਰਾਹੁਲ ਨੂੰ ਇਹ ਬੰਗਲਾ 2005 ਵਿੱਚ ਅਲਾਟ ਕੀਤਾ ਗਿਆ ਸੀ ਜਦੋਂ ਉਹ 2004 ਵਿੱਚ ਪਹਿਲੀ ਵਾਰ ਅਮੇਠੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ 500 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ, 13 ਦੀ ਮੌ+ਤ

Asus ਲਾਂਚ ਕੀਤਾ ਗੇਮਿੰਗ ਮੋਬਾਈਲ, ਇਹ ਹੋਵੇਗੀ ਕੀਮਤ