ਲੁਧਿਆਣਾ, 15 ਅਪ੍ਰੈਲ, 2023: ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਯੁੰਕਤ ਮੋਰਚੇ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ। ਸਭ ਤੋ ਮਹੱਤਵਪੂਰਨ ਫ਼ੈਸਲਾ ਜੋ ਸਾਰੇ ਆਗੂਆਂ ਤੇ ਵਰਕਰਾਂ ਨੇ ਪੂਰੀ ਮਿਹਨਤ ਤੇ ਜੋਸ਼ੋ ਖਰੋਸ਼ ਨਾਲ ਲਾਗੂ ਕਰਨਾ ਹੈ, ਉਹ ਇਹ ਹੈ ਕਿ ਆਪਣੀ ਹਾੜੀ ਦੀਆਂ ਫਸਲਾਂ ਜੋ ਕੁਦਰਤੀ ਆਫਤ ਨਾਲ ਖਰਾਬ ਹੋਈਆਂ ਹਨ, ਉਨ੍ਹਾਂ ਦਾ ਯੋਗ ਮੁਆਵਜ਼ਾ ਲੈਣ ਲਈ ਅਤੇ ਕੇਂਦਰ ਸਰਕਾਰ ਵੱਲੋਂ ਵੈਲਿਉ ਕੱਟ ਲਾ ਕੇ ਕਣਕ ਦੀ ਕੀਮਤ ਘੱਟ ਕਰਨ ਵਿਰੁੱਧ ਮਿਤੀ 18 ਅਪ੍ਰੈਲ ਨੂੰ ਸਾਰੇ ਪੰਜਾਬ ਅੰਦਰ ਰੇਲ ਆਵਾਜਾਈ ਠੱਪ ਕਰਨ ਲਈ ਸਾਰੀਆ ਜੱਥੇਬੰਦੀਆ ਸਾਂਝੇ ਤੌਰ ਤੇ 12 ਵਜੇ ਦੁਪਹਿਰ ਤੋਂ ਸ਼ਾਮੀ 4 ਵਜੇ ਤੱਕ ਵੱਖ ਵੱਖ ਥਾਵਾਂ ਤੇ ਰੇਲਵੇ ਲਾਈਨਾਂ ਤੇ ਪਹੁੰਚ ਕੇ ਰੇਲ ਗੱਡੀਆਂ ਰੋਕਣਗੇ, ਇਹ ਚਿਤਾਵਨੀ ਐਕਸ਼ਨ ਹੈ, ਆਉਣ ਵਾਲੇ ਸਮੇਂ ਵਿੱਚ ਤਿਖੇ ਤੇ ਲੰਮੇ ਸੰਘਰਸ਼ ਲਈ ਤਿਆਰ ਰਹੋ।
ਜਥੇਬੰਦੀਆ ਦੀਆਂ ਸਾਂਝੀਆਂ ਮੀਟਿੰਗਾਂ 16 ਅਪ੍ਰੈਲ ਨੂੰ ਹਰ ਜਿਲੇ ਅੰਦਰ ਹੋਣਗੀਆਂ, ਜਿਥੇ ਤਹਿ ਸ਼ੁਦਾ ਨਾਕੇ ਅਤੇ ਸਾਰੇ ਇਤਜ਼ਾਮ ਦੀ ਵਿਉਂਤਬੰਦੀ ਕੀਤੀ ਜਾਵੇਗੀ।