ਦੁਬਈ ‘ਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ, 4 ਭਾਰਤੀਆਂ ਸਮੇਤ 16 ਦੀ ਮੌ+ਤ

ਦੁਬਈ, 16 ਅਪ੍ਰੈਲ 2023– ਦੁਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਚਾਰ ਭਾਰਤੀ ਵੀ ਸ਼ਾਮਲ ਹਨ। ਅੱਗ ਲੱਗਣ ਕਾਰਨ 9 ਲੋਕ ਜ਼ਖਮੀ ਵੀ ਹੋਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਰਾਤ ਕਰੀਬ 12.30 ਵਜੇ ਦੁਬਈ ਦੇ ਅਲ ਰਾਸ ਇਲਾਕੇ ‘ਚ ਇਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗ ਗਈ। ਅੱਗ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਲੱਗੀ, ਜਿਸ ਨੇ ਇਮਾਰਤ ਦੇ ਹੋਰ ਹਿੱਸਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।

ਅੱਗ ਦੀ ਸੂਚਨਾ ਮਿਲਦੇ ਹੀ ਦੁਬਈ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਆਸਪਾਸ ਦੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੋਰਟ ਸੈਦ ਫਾਇਰ ਸਟੇਸ਼ਨ ਅਤੇ ਹਮਾਰੀਆ ਫਾਇਰ ਸਟੇਸ਼ਨ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਕਰੀਬ 2.30 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ, ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਮਰਨ ਵਾਲੇ 16 ਲੋਕਾਂ ਵਿੱਚ ਚਾਰ ਭਾਰਤੀ ਵੀ ਸ਼ਾਮਲ ਹਨ। ਜਿਸ ਵਿੱਚ ਇਕ ਜੋੜਾ ਕੇਰਲ ਦਾ ਅਤੇ ਦੋ ਹੋਰ ਤਾਮਿਲਨਾਡੂ ਦੇ ਹਨ। ਇਸ ਹਾਦਸੇ ਵਿੱਚ ਪਾਕਿਸਤਾਨ ਦੇ ਤਿੰਨ ਚਚੇਰੇ ਭਰਾਵਾਂ ਅਤੇ ਇੱਕ ਨਾਈਜੀਰੀਅਨ ਔਰਤ ਦੀ ਵੀ ਮੌਤ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ਮਿਲਟਰੀ ਸਟੇਸ਼ਨ ਫਾ+ਇ+ਰਿੰਗ ਮਾਮਲਾ: ਪੰਜਾਬ ਪੁਲਿਸ ਵੱਲੋਂ ਫੌਜ ਦੇ 10 ਜਵਾਨਾਂ ਨੂੰ ਨੋਟਿਸ ਜਾਰੀ

ਮਤਰੇਆ ਪਿਓ ਕਰਦਾ ਰਿਹਾ ਨਾਬਾਲਗ ਧੀ ਨਾਲ ਬਲਾ+ਤ+ਕਾਰ, ਅਦਾਲਤ ਨੇ ਨਿਆਇਕ ਹਿਰਾਸਤ ‘ਚ ਭੇਜਿਆ