Pune ‘ਚ ਡਿੱਗਿਆ ਹੋਰਡਿੰਗ, 6 ਦੀ ਮੌ+ਤ, 2 ਜ਼ਖਮੀ

  • ਤੇਜ਼ ਹਨੇਰੀ ਅਤੇ ਭਾਰੀ ਮੀਂਹ ਕਾਰਨ ਵਾਪਰਿਆ ਹਾਦਸਾ

ਪੂਣੇ, 18 ਅਪ੍ਰੈਲ 2023 – ਪੂਣੇ ਦੇ ਪਿੰਪਰੀ ਚਿੰਚਵਾੜ ਸ਼ਹਿਰ ਦੇ ਰਾਵਤ ਕੀਵਾਲੇ ਇਲਾਕੇ ‘ਚ ਸੋਮਵਾਰ ਨੂੰ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ।

ਘਟਨਾ ਸ਼ਾਮ 6:30 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਦਰਅਸਲ, ਰਾਵਤ ਕੀਵਾਲ ਇਲਾਕੇ ਦੇ ਕਟਰਾਜ ਦੇਹੂ ਸਰਵਿਸ ਰੋਡ ‘ਤੇ ਤੂਫਾਨ ਅਤੇ ਮੀਂਹ ਤੋਂ ਬਚਣ ਲਈ ਕੁਝ ਲੋਕ ਇਕ ਦੁਕਾਨ ਦੇ ਕੋਲ ਖੜ੍ਹੇ ਸਨ। ਦੁਕਾਨ ਦੇ ਨੇੜੇ ਇੱਕ ਲੋਹੇ ਦਾ ਹੋਰਡਿੰਗ ਸੀ। ਤੂਫਾਨ ਕਾਰਨ ਦੁਕਾਨ ‘ਤੇ ਹੋਰਡਿੰਗ ਡਿੱਗ ਗਿਆ, ਜਿਸ ਕਾਰਨ 8 ਲੋਕ ਹੋਰਡਿੰਗ ਹੇਠਾਂ ਦੱਬ ਗਏ।

ਸੋਮਵਾਰ ਸ਼ਾਮ ਨੂੰ ਆਏ ਹਨੇਰੀ ਵਿੱਚ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਹੋਰਡਿੰਗ ਡਿੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ। ਨਿਗਦੀ ਦੇ ਓਟਾਸਕੀਮ ਵਿੱਚ ਇੱਕ ਹੋਰਡਿੰਗ ਅਤੇ ਇੱਕ ਸਿਗਨਲ ਪੋਲ ਵੀ ਡਿੱਗ ਗਿਆ ਹੈ। ਇਸ ਦੇ ਨਾਲ ਹੀ ਰਾਵੇਤ ਖੇਤਰ ਦੇ ਮੁਕਾਈ ਚੌਕ ‘ਤੇ ਟ੍ਰੈਫਿਕ ਪੁਲਸ ਚੌਕੀ ਦੇ ਪਿੱਛੇ ਇਕ ਦਰੱਖਤ ਡਿੱਗ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਮਲਿੰਗੀ ਵਿਆਹ ‘ਤੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ: ਕੇਂਦਰ ਸਰਕਾਰ ਵੀ ਕਰ ਚੁੱਕੀ ਹੈ ਵਿਰੋਧ

ਅਮਰੀਕਾ ‘ਚ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ: ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਮੈਂਬਰ ਗ੍ਰਿਫਤਾਰ