ਅਮਰੀਕਾ ‘ਚ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ: ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਮੈਂਬਰ ਗ੍ਰਿਫਤਾਰ

  • ਦੋ ਗੋਲਡੀ ਬਰਾੜ ਦੇ ਕਰੀਬੀ

ਨਵੀਂ ਦਿੱਲੀ, 18 ਅਪ੍ਰੈਲ 2023 – ਅਮਰੀਕਾ ‘ਚ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਗੈਂਗ ਵਾਰ ਹੋਣ ਦੀ ਸੰਭਾਵਨਾ ਨੂੰ ਲੈ ਕੇ ਅਮਰੀਕਾ ਦੀ ਖੁਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਅਤੇ ਪੁਲਸ ਨੇ ਕੈਲੀਫੋਰਨੀਆ ‘ਚ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਐਤਵਾਰ ਰਾਤ ਨੂੰ ਕੀਤੀ ਗਈ ਕਾਰਵਾਈ ‘ਚ 16 ਕਾਰਕੁਨਾਂ ਨੂੰ ਹਿਰਾਸਤ ‘ਚ ਲੈ ਕੇ 30 ਹਥਿਆਰ, ਅਫੀਮ, ਸਟੀਰਾਇਡ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਭਾਵੇਂ ਪੁਲਿਸ ਦੇ ਹੱਥ ਨਹੀਂ ਲੱਗਾ ਪਰ ਉਸ ਦੇ ਦੋ ਸਾਥੀਆਂ ਪਵਿੱਤਰ ਸਿੰਘ ਅਤੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪਵਿਤਰ ਸਿੰਘ ਅਤੇ ਸੰਦੀਪ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੋਲਡੀ ਬਰਾੜ ਤੱਕ ਪਹੁੰਚ ਕੀਤੀ ਜਾ ਸਕੇ। ਐਫਬੀਆਈ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਕਿਹੜੇ ਖਾਤਿਆਂ ਅਤੇ ਕਿਸ ਹਵਾਲਾ ਨੈੱਟਵਰਕ ਰਾਹੀਂ ਇਸ ਗਿਰੋਹ ਨੂੰ ਭਾਰਤ ਤੋਂ ਫਿਰੌਤੀ ਦੀ ਰਕਮ ਮਿਲਦੀ ਹੈ। ਭਾਰਤ ਸਰਕਾਰ ਵੱਲੋਂ ਸੌਂਪੀ ਗਈ ਸੂਚੀ ਅਨੁਸਾਰ ਐਫਬੀਆਈ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਸਮੇਤ ਜੱਗੂ ਭਗਵਾਨਪੁਰੀਆ ਨਾਲ ਜੁੜੇ ਗਰੋਹ ਨੂੰ ਫੜਨ ਲਈ ਦੋ ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਬੱਲ ਜੱਗੂ ਭਗਵਾਨਪੁਰੀਆ ਨੂੰ ਫਿਰੌਤੀ ਦੀਆਂ ਕਾਲਾਂ ਕਰਦਾ ਹੈ, ਉਸ ਦੇ ਗੁੰਡੇ ਭਾਰਤ ‘ਚ ਪੈਸੇ ਵਸੂਲਣ ਦਾ ਕੰਮ ਕਰਦੇ ਹਨ। ਅਜਿਹਾ ਹੀ ਇੱਕ ਨੈੱਟਵਰਕ ਗੋਲਡੀ ਬਰਾੜ ਚਲਾ ਰਿਹਾ ਹੈ।

ਐਫਬੀਆਈ ਅਮਰੀਕਾ ਦੇ 7 ਸ਼ਹਿਰਾਂ ਵਿੱਚ ਇਨ੍ਹਾਂ ਦੋਵਾਂ ਗੈਂਗਾਂ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਸੀ। ਉਸ ਨੂੰ ਇਨਪੁਟਸ ਮਿਲੇ ਸਨ ਕਿ ਦੋਵੇਂ ਗੈਂਗ ਅਮਰੀਕਾ ਦੇ ਦੋ ਵੱਡੇ ਸ਼ਹਿਰਾਂ ਵਿਚ ਵਿਸਾਖੀ ਦੇ ਪ੍ਰੋਗਰਾਮ ਵਿਚ ਖੂਨ ਖਰਾਬਾ ਕਰ ਸਕਦੇ ਸਨ। ਜਿਸ ਤੋਂ ਬਾਅਦ ਭਾਰਤੀ ਸਮੇਂ ਮੁਤਾਬਕ ਐਤਵਾਰ ਅੱਧੀ ਰਾਤ ਨੂੰ ਕੈਲੀਫੋਰਨੀਆ ‘ਚ 50 ਤੋਂ ਵੱਧ ਟੀਮਾਂ ਨੇ ਮਿਲ ਕੇ ਛਾਪੇਮਾਰੀ ਕੀਤੀ। ਆਪ੍ਰੇਸ਼ਨ ਸਵੇਰੇ 5 ਵਜੇ ਸਮਾਪਤ ਹੋਇਆ। ਸਾਰੀਆਂ ਟੀਮਾਂ ਕੈਲੀਫੋਰਨੀਆ ਦੇ ਯੂਬਾ ਸਿਟੀ ਸਥਿਤ ਹੈੱਡਕੁਆਰਟਰ ‘ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਹਾਲਾਂਕਿ, ਕੁਝ ਭਾਰਤੀ ਲੜਕਿਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾ ਦੋਵਾਂ ਗਰੋਹਾਂ ਨਾਲ ਕੋਈ ਸਬੰਧ ਨਹੀਂ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Pune ‘ਚ ਡਿੱਗਿਆ ਹੋਰਡਿੰਗ, 6 ਦੀ ਮੌ+ਤ, 2 ਜ਼ਖਮੀ

ਬਠਿੰਡਾ ਦੇ AIIMS ‘ਚ NRI ਦੀ ਮੌ+ਤ: ਸਹੁਰੇ ਨੇ ਲਾਏ ਗੰਭੀਰ ਦੋਸ਼, ਪੜ੍ਹੋ ਕੀ ਹੈ ਮਾਮਲਾ ?