ਮੋਹਾਲੀ, 18 ਅਪ੍ਰੈਲ 2023 – ਮੋਹਾਲੀ ਪੁਲਿਸ ਵੱਲੋਂ ਨਵ-ਜੰਮਿਆ ਬੱਚਿਆਂ ਨੂੰ ਵੇਚਣ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ 28 ਅਪ੍ਰੈਲ ਨੂੰ 4 ਜਾਣਿਆ ਨੂੰ ਇੱਕ ਨਵਜੰਮੀ ਬੱਚੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਹਨਾਂ ਦੀ ਨਿਸ਼ਾਨ ਦੇਹੀ ‘ਤੇ ਬਾਅਦ ‘ਚ ਇੱਕ 8 ਮਹੀਨੇ ਅਤੇ ਇੱਕ ਡੇਢ ਸਾਲ ਦੇ ਬੱਚੇ ਵੀ ਬ੍ਰਾਮਦ ਕੀਤੇ ਗਏ ਹਨ।
ਹੁਣ ਪੁਲਿਸ ਵਲੋਂ ਇਹਨਾਂ ਦੇ ਸਾਥੀ ਸਨੀ ਕੁਮਾਰ ਨੂੰ ਉਸ ਦੇ ਘਰੋਂ ਮਾਨਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅਦਾਲਤ ਵੱਲੋਂ ਮੁਲਜ਼ਮ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜਿਸ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।