5ਵਾਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ, ਵਾਈ.ਪੀ.ਐਸ. ਮੋਹਾਲੀ ਬਣਿਆ ਚੈਂਪੀਅਨ

  • ਹਰਜਗਤੇਸ਼ਵਰ ਖਹਿਰਾ ਦੀਆਂ 64 ਦੌੜਾਂ ਦੀ ਸ਼ਾਨਦਾਰ ਪਾਰੀ ਸਦਕਾ ਵਾਈ.ਪੀ.ਐਸ. ਨੇ ਐਲ.ਪੀ.ਐਸ. ਮੋਹਾਲੀ ਨੂੰ ਫਾਈਨਲ ਵਿੱਚ 53 ਦੌੜਾਂ ਨਾਲ ਪਛਾੜਿਆ
  • ਲਿਟਲ ਮਾਸਟਰ ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ; ਸਮਯਨ ਖੰਡੂਜਾ ਚੁਣਿਆ ਗਿਆ ਟੂਰਨਾਮੈਂਟ ਸਰਵੋਤਮ ਗੇਂਦਬਾਜ
  • ਇੰਟਰ ਸਕੂਲ ਅੰਡਰ-15 ਟੂਰਨਾਮੈਂਟ ਵਿੱਚ ਟ੍ਰਾਈ ਸਿਟੀ ਦੀਆਂ ਅੱਠ ਚੋਟੀ ਦੀਆਂ ਟੀਮਾਂ ਨੇ ਲਿਆ ਭਾਗ

ਮੋਹਾਲੀ, 18 ਅਪ੍ਰੈਲ 2023 – ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਨੇ ਇੱਥੇ ਵਾਈਪੀਐਸ, ਮੁਹਾਲੀ ਕ੍ਰਿਕਟ ਗਰਾਊਂਡ ਵਿੱਚ ਕਰਵਾਏ ਗਏ 5ਵੇਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।

ਇੱਕ ਅਹਿਮ ਤੇ ਫੈਸਲਾਕੁੰਨ ਮੈਚ ਵਿੱਚ, ਵਾਈ.ਪੀ.ਐਸ. ਮੁਹਾਲੀ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 146/4 ਦੌੜਾਂ ਬਣਾਈਆਂ ਜਿਸ ਵਿੱਚ ਹਰਜਗਤੇਸ਼ਵਰ ਖਹਿਰਾ ਦੀਆਂ ਮਹਿਜ਼ 55 ਗੇਂਦਾਂ ਵਿੱਚ 8 ਕਲਾਸੀਕਲ ਚੌਕਿਆਂ ਦੀ ਮਦਦ ਨਾਲ ਅਜੇਤੂ ਰਹਿੰਦਿਆਂ 64 ਦੌੜਾਂ ਵਾਲੀ ਸ਼ਾਨਦਾਰ ਪਾਰੀ ਸ਼ਾਮਲ ਹੈ। ਇਸ ਪਾਰੀ ਨੇ ਹਰਜਗਤੇਸ਼ਵਰ ਨੂੰ ਕਲਾਸੀਕਲ ਬੱਲੇਬਾਜ਼ਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ।

ਹੋਰ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਵਿੱਚ ਅਯਾਨ ਸ੍ਰੀਵਾਸਤਵ ਨੇ 21 ਅਤੇ ਆਦੇਸ਼ਵਰ ਸਿੱਧੂ ਨੇ ਕੀਮਤੀ 24 ਦੌੜਾਂ ਬਣਾਈਆਂ।

ਵਿਰੋਧੀ ਟੀਮ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਲਰਨਿੰਗ ਪਾਥਸ ਸਕੂਲ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਮਹਿਜ਼ 93/5 ਦੌੜਾਂ ਹੀ ਬਣਾ ਸਕੀ। ਵਾਈਪੀਐਸ ਮੁਹਾਲੀ ਦੇ ਆਦੇਸ਼ਵਰ ਸਿੰਘ ਸਿੱਧੂ ਨੇ 3 ਵਿਕਟਾਂ ਲਈਆਂ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਚੁਣਿਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਮੇਜਰ ਜਨਰਲ ਟੀ.ਪੀ.ਐਸ. ਵੜੈਚ, ਡਾਇਰੈਕਟਰ ਵਾਈਪੀਐਸ, ਮੁਹਾਲੀ ਨੇ ਜੇਤੂਆਂ ਨੂੰ ਟਰਾਫੀਆਂ ਵੰਡੀਆਂ।

ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਵਾਈਪੀਐਸ ਮੁਹਾਲੀ ਦੇ ਇੱਕ ਪੁਰਾਣੇ ਵਿਦਿਆਰਥੀ ਸਵਰਗੀ ਅਮਨਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ ਸੀ, ਜਿਸ ਦੇ ਮਾਪੇ ਸ੍ਰੀ ਮਨਜੀਤ ਸਿੰਘ ਅਤੇ ਸ੍ਰੀਮਤੀ ਸਤਵਿੰਦਰ ਕੌਰ ਫਾਈਨਲ ਮੈਚ ਦੌਰਾਨ ਵਿਸ਼ੇਸ਼ ਮਹਿਮਾਨ ਸਨ।

ਹਰਜਗਤੇਸ਼ਵਰ ਸਿੰਘ ਖਹਿਰਾ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ, ਜਿਸ ਨੇ 4 ਪਾਰੀਆਂ ਵਿੱਚ 107.79 ਦੀ ਸਟ੍ਰਾਈਕ ਰੇਟ ਨਾਲ 83 ਦੀ ਔਸਤ ਨਾਲ 166 ਦੌੜਾਂ ਬਣਾਈਆਂ। ਇਸ ਆਲ ਰਾਊਂਡਰ ਨੇ 3 ਸਟੰਪਿੰਗਾਂ ਦੇ ਨਾਲ ਵਿਕਟਾਂ ਦੇ ਪਿੱਛੇ ਵੀ ਸ਼ਾਨਦਾਰ ਯੋਗਦਾਨ ਦਿੱਤਾ ਅਤੇ ਇਸ ਤਰਾਂ ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਵਿਕਟਕੀਪਰ ਵੀ ਚੁਣਿਆ ਗਿਆ।

ਵਾਈਪੀਐਸ ਦੇ ਖੱਬੇ ਹੱਥ ਦੇ ਆਰਥੋਡਾਕਸ ਸਮਯਨ ਖੰਡੂਜਾ ਜਿਸ ਨੇ 5 ਮੈਚਾਂ ਵਿੱਚ 12 ਵਿਕਟਾਂ ਲਈਆਂ, ਨੂੰ ਟੂਰਨਾਮੈਂਟ ਦਾ ਸਰਵੋਤਮ ਗੇਂਦਬਾਜ ਦਾ ਪੁਰਸਕਾਰ ਜਿੱਤਿਆ। ਸੌਪਿਨਸ ਸਕੂਲ ਵਿਰੁੱਧ ਸੈਮੀਫਾਈਨਲ ਵਿੱਚ ਨਾਬਾਦ 95 ਦੌੜਾਂ ਬਣਾਉਣ ਵਾਲੇ ਅਨਹਦ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਬੱਲੇਬਾਜ ਐਲਾਨਿਆ ਗਿਆ। ਐਲਪੀਐਸ, ਮੋਹਾਲੀ ਦਾ ਅਯਾਨ ਰਾਣਾ ਆਪਣੇ ਸਮੁੱਚੇ ਪ੍ਰਦਰਸ਼ਨ ਕਰਕੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ।

ਇਸ ਤੋਂ ਪਹਿਲਾਂ ਪਹਿਲੇ ਸੈਮੀਫਾਈਨਲ ਵਿੱਚ ਵਾਈਪੀਐਸ ਮੁਹਾਲੀ ਨੇ ਸੌਫਿਨਜ ਚੰਡੀਗੜ ਨੂੰ 64 ਦੌੜਾਂ ਨਾਲ ਹਰਾਇਆ ਅਤੇ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਵਿਵੇਕ ਹਾਈ ਸਕੂਲ ਚੰਡੀਗੜ ਨੂੰ ਫਸਵੇਂ ਮੈਚ ਵਿੱਚ ਸਿਰਫ 2 ਦੌੜਾਂ ਨਾਲ ਹਰਾਇਆ।

ਟੂਰਨਾਮੈਂਟ ਵਿੱਚ ਅੱਠ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਵਾਈਪੀਐਸ ਮੁਹਾਲੀ ਬਲੂ, ਸੌਫਿਨਸ ਸਕੂਲ ਚੰਡੀਗੜ, ਸੇਂਟ ਸਟੀਫਨਜ ਚੰਡੀਗੜ, ਵਿਵੇਕ ਹਾਈ ਸਕੂਲ ਚੰਡੀਗੜ, ਲਰਨਿੰਗ ਪਾਥ ਸਕੂਲ ਮੁਹਾਲੀ, ਏਕੀਆਈਪੀਐਸ ਚੰਡੀਗੜ, ਸੇਂਟ ਸੋਲਜਰ ਚੰਡੀਗੜ ਅਤੇ ਵਾਈਪੀਐਸ ਮੁਹਾਲੀ ਯੈਲੋ ਸ਼ਾਮਲ ਹਨ।

ਟੂਰਨਾਮੈਂਟ ਦੀਆਂ ਟੀਮਾਂ ਨੂੰ ਪੂਲ ਏ ਵਿੱਚ 4 ਟੀਮਾਂ ਅਤੇ ਪੂਲ ਬੀ ਵਿੱਚ 4 ਟੀਮਾਂ ਦੇ ਨਾਲ ਦੋ ਪੂਲ ਵਿੱਚ ਵੰਡਿਆ ਗਿਆ ਸੀ। ਹਰੇਕ ਟੀਮ ਨੇ ਸੈਮੀਫਾਈਨਲ ਅਤੇ ਫਾਈਨਲ ਤੋਂ ਇਲਾਵਾ ਘੱਟੋ-ਘੱਟ 3 ਲੀਗ ਮੈਚ ਖੇਡੇ।

ਮੁੱਖ ਅੰਸ਼

ਪਲੇਅਰ ਆਫ ਦਾ ਟੂਰਨਾਮੈਂਟ: ਹਰਜਗਤੇਸ਼ਵਰ ਸਿੰਘ ਖਹਿਰਾ।
ਟੂਰਨਾਮੈਂਟ ਦਾ ਸਰਵੋਤਮ ਗੇਂਦਬਾਜ: ਸਮਯਨ ਖੰਡੂਜਾ।
ਸਰਵੋਤਮ ਵਿਕਟਕੀਪਰ- ਹਰਜਗਤੇਸ਼ਵਰ ਸਿੰਘ ਖਹਿਰਾ।
ਸਰਵੋਤਮ ਬੱਲੇਬਾਜ: ਅਨਹਦ ਸਿੰਘ।
ਸਭ ਤੋਂ ਵੱਡੀ ਵਾਈ.ਪੀ.ਐੱਸ. ਮੋਹਾਲੀ।
ਐਲ.ਪੀ.ਐਸ., ਮੋਹਾਲੀ ਦਾ ਮੋਸਟ ਪ੍ਰੋਮੈਸਿੰਗ ਖਿਡਾਰੀ ਅਯਾਨ ਰਾਣਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਈ: 2 ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ

PAU ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ