ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ: ਹੇਠਾਂ ਦੱਬ ਕੇ 80 ਸਾਲਾ ਬਜ਼ੁਰਗ ਦੀ ਹੋਈ ਮੌ+ਤ

  • ਹਾਦਸੇ ਸਮੇਂ ਮ੍ਰਿਤਕ ਘਰ ‘ਚ ਇਕੱਲਾ ਸੀ

ਮੁਕਤਸਰ, 19 ਅਪ੍ਰੈਲ 2023 – ਮੁਕਤਸਰ ਦੇ ਮਲੋਟ ‘ਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬਣ ਨਾਲ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਹਾਦਸੇ ਸਮੇਂ ਮ੍ਰਿਤਕ ਘਰ ‘ਚ ਇਕੱਲਾ ਸੀ। ਜਦੋਂ ਕਿ ਪਤਨੀ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਵੀ ਪਿਆ। ਜਿਸ ਕਾਰਨ ਬੁੱਧਵਾਰ ਸਵੇਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 80 ਸਾਲਾ ਜੋਗਿੰਦਰ ਸਿੰਘ ਦੀ ਛੱਤ ਡਿੱਗ ਗਈ। ਜਿਸ ਤਹਿਤ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਬਜ਼ੁਰਗ ਨੂੰ ਮਲਬੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਅਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਸਮੇਂ ਮ੍ਰਿਤਕ ਘਰ ‘ਚ ਇਕੱਲਾ ਸੀ। ਪਤਨੀ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਜਦਕਿ ਮ੍ਰਿਤਕ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਪਿਤਾ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਪਤਨੀ ਫੁੱਟ-ਫੁੱਟ ਕੇ ਰੋ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਰਾਂ ਨੇ ਠੇਕੇ ਦੀ ਛੱਤ ਪਾੜ ਕੇ ਮਹਿੰਗੀ ਸ਼ਰਾਬ ਤੇ ਨਕਦੀ ਕੀਤੀ ਚੋਰੀ, ਘਟਨਾ CCTV ‘ਚ ਕੈਦ

ਕੱਦ ਬਣ ਗਿਆ ਇੱਕ ਸਮੱਸਿਆ ! 6 ਫੁੱਟ ਤੋਂ ਲੰਬੀ ਮਾਡਲ ਨੇ ਕਿਹਾ- ਬੁਆਏਫ੍ਰੈਂਡ ਨਹੀਂ ਮਿਲ ਰਿਹਾ… ਤਸਵੀਰਾਂ ਵਾਇਰਲ