3 ਮਹੀਨੇ ਦੇ ਬੱਚੇ ‘ਤੇ ਕੁੱਤਿਆਂ ਦਾ ਹਮਲਾ: ਝੂਲੇ ‘ਚ ਸੁੱਤੇ ਪਏ ਨੂੰ ਚੱਕ ਕੇ ਲੈ ਗਏ

  • ਬਾਅਦ ‘ਚ ਖਿੱਚ ਕੇ ਜ਼ਮੀਨ ‘ਤੇ ਸੁੱਟਿਆ
  • ਮਾਂ-ਪੀ ਨੇੜੇ ਹੀ ਕਰ ਰਹੇ ਸੀ ਮਜ਼ਦੂਰੀ

ਅਹਿਮਦਾਬਾਦ, 22 ਅਪ੍ਰੈਲ 2023 – ਅਹਿਮਦਾਬਾਦ ਤੋਂ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਕੁੱਤਿਆਂ ਦੇ ਝੁੰਡ ਝੂਲੇ ‘ਚ ਸੌਂ ਰਹੇ ਤਿੰਨ ਮਹੀਨੇ ਦੇ ਬੱਚੇ ਨੂੰ ਖਿੱਚ ਕੇ ਲੈ ਗਏ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਬੱਚੇ ਦੇ ਮਾਤਾ-ਪਿਤਾ ਨੇੜੇ ਹੀ ਕੰਮ ਕਰ ਰਹੇ ਸਨ। ਰੌਲਾ ਸੁਣ ਕੇ ਜਦੋਂ ਮਾਤਾ-ਪਿਤਾ ਅਤੇ ਹੋਰ ਲੋਕ ਉਥੇ ਪੁੱਜੇ ਤਾਂ ਇਕ ਕੁੱਤਾ ਬੱਚੇ ਨੂੰ ਮੂੰਹ ‘ਚ ਚੱਕ ਕੇ ਦੌੜ ਗਿਆ।

ਇਹ ਦੇਖ ਕੇ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਮੁਸ਼ਕਿਲ ਨਾਲ ਬੱਚੇ ਨੂੰ ਕੁੱਤੇ ਤੋਂ ਬਚਾਇਆ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਵੀਰਵਾਰ ਸਵੇਰੇ ਵਾਪਰੀ, ਜਿਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆ ਗਈ ਹੈ।

ਸ਼ਹਿਰ ਦੇ ਸਰਖੇਜ ਇਲਾਕੇ ਵਿੱਚ ਸੋਨਲ ਸਿਨੇਮਾ ਰੋਡ ’ਤੇ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇੱਥੇ ਪਤੀ-ਪਤਨੀ ਕੰਮ ਕਰ ਰਹੇ ਸਨ। ਇਸੇ ਦੌਰਾਨ ਇਹ ਘਟਨਾ ਵਾਪਰੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫੋਰਟਿਸ ਮੋਹਾਲੀ ਵਿਖੇ ਐਡਵਾਂਸਡ ਰੋਬੋਟ ਐਡੇਡੀ ਸਰਜਰੀ ਹਸਪਤਾਲ ਵਿੱਚ ਘੱਟ ਸਮੇਂ ਵਿੱਚ ਰਹਿਣ ਅਤੇ ਜਲਦੀ ਠੀਕ ਹੋਣ ਨੂੰ ਬਣਾਉਂਦੀ ਹੈ ਯਕੀਨੀ

ਪੁਲਿਸ ਨੇ 4 ਕਿਲੋ ਹੈਰੋਇਨ ਫੜੀ: ਪੁਲਿਸ ਦੀ ਤਸਕਰਾਂ ਨਾਲ ਹੋਈ ਹੱਥੋਪਾਈ, ਫੇਰ ਹੋਏ ਫਰਾਰ