ਕੋਹਲੀ ਦੀ ਟੀਮ ਤੇ ਸੱਟੇਬਾਜ਼ ਇੱਕ ਹੀ ਹੋਟਲ ‘ਚ ਰੁਕੇ ਹੋਏ ਸੀ, ਗ੍ਰਿਫਤਾਰ ਮੁਲਜ਼ਮਾਂ ‘ਚ ਮੂਸੇਵਾਲਾ ਦੇ ਕਾ+ਤ+ਲ ਦਾ ਸਾਥੀ ਵੀ

ਮੋਹਾਲੀ, 22 ਅਪ੍ਰੈਲ 2023 – ਮੋਹਾਲੀ ‘ਚ ਆਈ.ਪੀ.ਐੱਲ ਮੈਚ ਦੌਰਾਨ ਸਟਾਰ ਕ੍ਰਿਕਟ ਖਿਡਾਰੀਆਂ ਦੀ ਸੁਰੱਖਿਆ ‘ਚ ਕਮੀ ਦੇਖੀ ਗਈ। ਤਿੰਨ ਹਿਸਟਰੀ ਸ਼ੀਟਰਾਂ ਨੇ ਹੋਟਲ ਵਿੱਚ ਕਮਰੇ ਵੀ ਬੁੱਕ ਕਰਵਾ ਲਏ ਸਨ, ਜਿੱਥੇ ਵਿਰਾਟ ਕੋਹਲੀ ਅਤੇ ਹੋਰ ਖਿਡਾਰੀ ਠਹਿਰੇ ਹੋਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਇੱਥੇ ਸੱਟਾ ਲਗਾ ਰਹੇ ਸਨ। ਫੜੇ ਗਏ ਮੁਲਜ਼ਮਾਂ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਵੀ ਸ਼ਾਮਲ ਹੈ।

ਮਾਮਲਾ 20 ਅਪ੍ਰੈਲ ਦਾ ਹੈ। ਵੀਰਵਾਰ ਨੂੰ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੈਚ ਖੇਡਿਆ ਗਿਆ। ਜਿਸ ‘ਚ ਵਿਰਾਟ ਦੀ ਕਪਤਾਨੀ ‘ਚ ਆਰ.ਸੀ.ਬੀ. ਇਸ ਮੈਚ ਤੋਂ ਬਾਅਦ ਆਰਸੀਬੀ ਦੀ ਟੀਮ ਆਈਟੀ ਪਾਰਕ ਸਥਿਤ ਹੋਟਲ ਲਲਿਤ ਵਿੱਚ ਰੁਕੀ। ਜਿਸ ‘ਚ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਸਮੇਤ ਕਈ ਹੋਰ ਮਸ਼ਹੂਰ ਖਿਡਾਰੀ ਸ਼ਾਮਲ ਸਨ।

ਚੰਡੀਗੜ੍ਹ ਪੁਲੀਸ ਨੂੰ ਇਸ ਹੋਟਲ ਵਿੱਚ 3 ਸੱਟੇਬਾਜ਼ਾਂ ਵੱਲੋਂ ਕਮਰਿਆਂ ਦੀ ਬੁਕਿੰਗ ਕਰਨ ਦੀ ਸੂਚਨਾ ਮਿਲੀ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਆਈਟੀ ਪਾਰਕ ਥਾਣੇ ਦੇ ਐਸਐਚਓ ਇੰਸਪੈਕਟਰ ਰੋਹਤਾਸ਼ ਯਾਦਵ ਨੇ ਤੁਰੰਤ ਪੁਲਿਸ ਟੀਮ ਸਮੇਤ ਰਾਤ 10.30 ਵਜੇ ਹੋਟਲ ‘ਤੇ ਛਾਪਾ ਮਾਰਿਆ ਅਤੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ (33) ਵਾਸੀ ਰੌਇਲ ਅਸਟੇਟ ਸੁਸਾਇਟੀ ਜ਼ੀਰਕਪੁਰ, ਮੋਹਿਤ ਭਾਰਦਵਾਜ (33) ਵਾਸੀ ਸੈਕਟਰ-26 ਬਾਪੂਧਾਮ ਕਲੋਨੀ ਅਤੇ ਨਵੀਨ ਕੁਮਾਰ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ ਵਜੋਂ ਹੋਈ ਹੈ। ਮੋਹਿਤ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਸੂਤਰਾਂ ਮੁਤਾਬਕ ਕ੍ਰਿਕਟ ਟੀਮ ਹੋਟਲ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ ‘ਤੇ ਠਹਿਰੀ ਹੋਈ ਸੀ। ਪੰਜਵੀਂ ਮੰਜ਼ਿਲ ‘ਤੇ ਵਿਰਾਟ ਕੋਹਲੀ ਅਤੇ ਟੀਮ ਦੇ ਹੋਰ ਖਿਡਾਰੀਆਂ ਲਈ ਕਮਰੇ ਸਨ। ਕ੍ਰਿਕਟ ਟੀਮ ਦੇ ਨਾਲ ਆਇਆ ਸਟਾਫ ਚੌਥੀ ਮੰਜ਼ਿਲ ‘ਤੇ ਰੁਕਿਆ ਹੋਇਆ ਸੀ। ਜਦਕਿ ਇਹ ਮੁਲਜ਼ਮ ਤੀਜੀ ਮੰਜ਼ਿਲ ‘ਤੇ ਠਹਿਰੇ ਸਨ। ਪੁਲੀਸ ਨੇ ਉਨ੍ਹਾਂ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ।

ਮੁਢਲੀ ਪੁੱਛਗਿੱਛ ਵਿੱਚ ਪੁਲਿਸ ਥਾਣਾ ਆਈ.ਟੀ.ਪਾਰਕ ਨੇ ਵੀ ਮੁਲਜ਼ਮਾਂ ਕੋਲ ਪੁਰਾਣੀ ਹਿਸਟਰੀ ਅਨੁਸਾਰ ਹਥਿਆਰ ਹੋਣ ਦਾ ਸ਼ੱਕ ਜਤਾਇਆ ਸੀ। ਇਸ ਕਾਰਨ ਮੁਲਜ਼ਮਾਂ ਦੇ ਕਮਰਿਆਂ ਸਮੇਤ ਹੋਟਲ ਦੀ ਤਲਾਸ਼ੀ ਲਈ ਗਈ। ਇਸ ‘ਚ ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਜਾਂ ਹੋਟਲ ‘ਚੋਂ ਕੀ ਬਰਾਮਦ ਕੀਤਾ, ਇਸ ਦੀ ਜਾਣਕਾਰੀ ਫਿਲਹਾਲ ਜਨਤਕ ਨਹੀਂ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮ ਦੀ ਬਰੇਜ਼ਾ ਕਾਰ ਜ਼ਬਤ ਕਰ ਲਈ ਹੈ।

ਚੰਡੀਗੜ੍ਹ ਪੁਲੀਸ ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾਂ ਦਾ ਨੈੱਟਵਰਕ ਕਿਹੜੇ ਸ਼ਹਿਰਾਂ ਅਤੇ ਕਿਹੜੇ ਰਾਜਾਂ ਨਾਲ ਜੁੜਿਆ ਹੋਇਆ ਹੈ। ਦੋਸ਼ੀ ਹੋਟਲ ਦੇ ਕਮਰੇ ਤੋਂ ਸੱਟੇਬਾਜ਼ੀ ਦੇ ਇਸ ਧੰਦੇ ਨੂੰ ਕਿਵੇਂ ਚਲਾਉਂਦੇ ਸੀ। ਪੁਲਿਸ ਮੁਲਜ਼ਮਾਂ ਦੇ ਮੋਬਾਈਲ ਅਤੇ ਕਾਲ ਰਿਕਾਰਡ ਤੋਂ ਹੋਰ ਸਾਥੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁੰਛ ਦੇ ਜਿਸ ਪਿੰਡ ‘ਚ ਫੌਜ ਦੇ ਜਵਾਨਾਂ ‘ਤੇ ਹੋਇਆ ਹਮਲਾ ਉੱਥੇ ਨਹੀਂ ਮਨਾਈ ਜਾਵੇਗੀ ਈਦ, ਸ਼ਹੀਦਾਂ ਦੇ ਪਰਿਵਾਰਾਂ ਲਈ ਮੰਗੀ ਗਈ ਦੁਆ

ASI ਤੇ ਹੋਮਗਾਰਡ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ