ਬਜ਼ੁਰਗ ਨੇ ਕੀਤੀ ਖੁ+ਦਕੁ+ਸ਼ੀ: ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਮਾਰੀ ਛਾਲ

  • ਲਾਸ਼ ਦੇ ਹੋਏ ਟੁਕੜੇ-ਟੁਕੜੇ

ਅਬੋਹਰ, 24 ਅਪ੍ਰੈਲ 2023 – ਆਪਣੀ ਬੀਮਾਰੀ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਦੇਰ ਰਾਤ ਅਬੋਹਰ ਸ਼ਹਿਰ ਦੇ ਸਥਾਨਕ ਨਿਊ ਕੈਲਾਸ਼ ਨਗਰ ਦੇ ਰਹਿਣ ਵਾਲੇ ਬਜ਼ੁਰਗ ਨੇ ਖੁਦਕੁਸ਼ੀ ਕਰ ਲਈ। ਉਸ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਰੇਲਵੇ ਲਾਈਨ ‘ਤੇ ਕਈ ਹਿੱਸਿਆਂ ‘ਚ ਮਿਲੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਰ ਸੇਵਾ ਨਰਾਇਣ ਸੇਵਾ ਸਮਿਤੀ ਪ੍ਰਧਾਨ ਰਾਜੂ ਚਰਾਇਆ ਨੂੰ ਸੋਮਵਾਰ ਸਵੇਰੇ 7 ਵਜੇ ਸੂਚਨਾ ਮਿਲੀ ਕਿ ਸੀਤੋ ਰੋਡ ‘ਤੇ ਰੇਲਵੇ ਲਾਈਨ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਦੇ ਬਿੱਟੂ ਨਰੂਲਾ ਅਤੇ ਰਵੀ ਸਮੇਤ ਮੌਕੇ ‘ਤੇ ਪਹੁੰਚ ਗਏ। ਜੀਆਰਪੀ ਪੁਲੀਸ ਦੇ ਏਐਸਆਈ ਕੁਲਵੰਤ ਵੀ ਆ ਗਏ।

ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਮੰਗਾ ਸਿੰਘ ਪੁੱਤਰ ਕਪੂਰ ਸਿੰਘ ਉਮਰ ਕਰੀਬ 60 ਸਾਲ ਵਾਸੀ ਨਿਊ ਕੈਲਾਸ਼ ਨਗਰ ਵਜੋਂ ਹੋਈ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੰਗਾ ਸਿੰਘ ਪਿਛਲੇ ਕਾਫੀ ਸਮੇਂ ਤੋਂ ਗੋਡਿਆਂ ਦੀ ਬਿਮਾਰੀ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਜੀਆਰਪੀ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਬਾੜੀਏ ਵਿਰੁੱਧ FIR ਦਰਜ ਕਰਵਾਈ, ਪੜ੍ਹੋ ਕੀ ਹੈ ਮਾਮਲਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ: 31 ਨਾਮਜ਼ਦਗੀਆਂ ਹੋਈਆਂ, ਕਿੰਨੇ ਉਮੀਦਵਾਰ ਮੈਦਾਨ ‘ਚ ਡਟਣਗੇ, ਸ਼ਾਮ ਤੱਕ ਹੋਵੇਗਾ ਸਾਫ