ਖਾਲਸਾ ਕਾਲਜ ਜੌਬ ਫੇਅਰ 2023 ਵਿੱਚ 75 ਫੀਸ਼ਦੀ ਵਿਦਿਆਰਥੀ ਸ਼ਾਰਟਲਿਸਟ ਹੋਏ

ਮੋਹਾਲੀ 25 ਅਪ੍ਰੈਲ 2023: ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼ ਮੋਹਾਲੀ ਨੇ ਇੱਕ ਜੌਬ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਿਸ ਵਿੱਚ ਵੱਖ-ਵੱਖ ਸਟਰੀਮ ਦੇ ਲਗਭਗ 250 ਵਿਦਿਆਰਥੀਆਂ ਦੀ ਵੱਖ-ਵੱਖ ਨਾਮੀ ਕੰਪਨੀਆਂ ਦੁਆਰਾ ਇੰਟਰਵਿਊ ਕੀਤੀ ਗਈ।

ਇਸ ਡਰਾਈਵ ਵਿੱਚ ਐਮਬੀਏ, ਐਮਏ, ਐਮਕਾਮ, ਬੀਕਾਮ, ਪੀਜੀਡੀਸੀਏ, ਬੀਬੀਏ, ਬੀਏ, ਬੀਸੀਏ ਅਤੇ ਐਮਐਸਸੀ (ਆਈਟੀ) ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੌਬ ਫੈਸਟ ਵਿੱਚ ਮੌਜੂਦ ਕੰਪਨੀਆਂ ਵਿੱਚ ਐਕਸਿਸ ਬੈਂਕ ,ਐਚ ਡੀ ਐਫ ਸੀ ਲਾਈਫ , ਯੂਨੀਕੋਡ ਸੋਫਟ ਸਲੂਸ਼ਨ ਪ੍ਰਈਵੇਟ ਲਿਮਿਟਿਡ , ਐਲੋਸੇਂਟ ਲੈਬਜ਼ ,ਟਵੰਟੀ ਈ ਸੀ ਐਸ ,ਕਉ ਸਪੀਡਰਸ ,ਸੋਲੀਟੈਰ ਇਨਫੋਸਿਸ , ਕੱਬਲੀਸਟਿਕ ਗਰੁੱਪ , ਮੇਗਾਰਿਸੋਫਟ ਅਤੇ ਹੋਰ ਸ਼ਾਮਲ ਸਨ ਜਿਨ੍ਹਾਂ ਨੇ ਲਿਖਤੀ ਪ੍ਰੀਖਿਆ, ਗਰੁੱਪ ਡਿਸਕਸ਼ਨ, ਇੰਟਰਵਿਊ ਦਿੱਤੀ, ਜਿਸ ਤੋਂ ਬਾਅਦ 75 ਪ੍ਰਤੀਸ਼ਤ ਵਿਦਿਆਰਥੀ ਚੁਣੇ ਗਏ।
ਜੋਬ ਫੇਅਰ ਵਿਚ ਬਤੌਰ ਮੁਖਮਹਿਮਾਨ ਪ੍ਰਡਿਸਟ੍ਰਿਕਟ ਬਿਊਰੋ ਆਫ਼ ਐਮਪੋਲਾਇਮੈਂਟ ਐਂਡ ਇੰਟਰਪਰਿਸੇਸ ,
ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਅਤੇ ਉਦਯੋਗ ਬਿਊਰੋ, ਮੁਹਾਲੀ ਨੇ ਨੌਕਰੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਾਲਜ ਦੇ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਅਤੇ ਕਾਲਜ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ।

ਕਾਲਜ ਦੀ ਪ੍ਰਿੰਸੀਪਲ ਡਾ: ਹਰੀਸ਼ ਕੁਮਾਰੀ ਨੇ ਵੀ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਕਿਹਾ ਅਤੇ ਭਰੋਸਾ ਦਿਵਾਇਆ ਕਿ ਉਹ ਕਾਲਜ ਵਿੱਚੋਂ ਯੋਗ ਉਮੀਦਵਾਰ ਜ਼ਰੂਰ ਲੈਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਨ੍ਹਪੁਰ ਦੇ ਸਿੱਖ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 9 ਲੱਖ 50 ਹਜ਼ਾਰ ਰੁਪਏ ਤੇ ਸਰਾਵਾਂ ਲਈ 500 ਚਾਂਦਰਾਂ ਕੀਤੀਆਂ ਭੇਟ

ਮੀਤ ਹੇਅਰ ਨੇ ਜ਼ਮੀਨੀ ਪੱਧਰ ‘ਤੇ ਖਿਡਾਰੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਤਰਾਸ਼ਣ ਉਤੇ ਦਿੱਤਾ ਜ਼ੋਰ