ਲੁਧਿਆਣਾ, 26 ਅਪ੍ਰੈਲ 2023 – ਸਿਹਤ ਵਿਭਾਗ ਅਤੇ ਪੁਲਿਸ ਨੇ ਮਿਲ ਕੇ ਪਿੰਡ ਨੀਚੀ ਮੰਗਲੀ ਇਲਾਕੇ ਵਿੱਚ ਪੋਰਟੇਬਲ ਮਸ਼ੀਨ ਨਾਲ ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਲੇ ਦੋ ਔਰਤਾਂ ਸਮੇਤ ਤਿੰਨ ਮੁਲਜ਼ਮਾਂ ਦਾ ਪਰਦਾਫਾਸ਼ ਕੀਤਾ ਸੀ। ਪਰ ਮੁਲਜ਼ਮਾਂ ਨੇ ਛਾਪਾ ਮਾਰਨ ਆਏ ਡਾਕਟਰ ਨੂੰ 10 ਲੱਖ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਅਤੇ ਪੇਸ਼ਗੀ ਵੀ ਮੰਗਵਾ ਲਈ ਸੀ।
ਪਰ ਡਾਕਟਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਮਨਮੋਹਨ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਮਨਮੋਹਨ ਜੋ ਕਿ ਪੋਰਟੇਬਲ ਮਸ਼ੀਨ ਲੈ ਕੇ ਆਉਂਦਾ ਸੀ, ਨੇ ਉਸ ਨੂੰ ਇਸ ਕੇਸ ਵਿੱਚੋਂ ਕੱਢਣ ਲਈ ਕਿਹਾ ਕੇ ਉਹ 10 ਲੱਖ ਰੁਪਏ ਦੇ ਦੇਵੇਗਾ।
ਮੁਲਜ਼ਮ ਨੇ ਡਾਕਟਰ ਦੇ ਸਾਹਮਣੇ 4.98 ਲੱਖ ਰੁਪਏ ਰੱਖੇ। ਪਰ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਦੋਸ਼ੀ ਨੇ ਉਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਪੈਸੇ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।