ਪਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆ+ਰਾਂ ਨਾਲ ਕ+ਤ+ਲ: 2 ਅਣਪਛਾਤੇ ਨੌਜਵਾਨਾਂ ‘ਤੇ ਹੋਇਆ ਪਰਚਾ

ਮਲੋਟ, 27 ਅਪ੍ਰੈਲ 2023 – ਜ਼ਿਲਾ ਮੁਕਤਸਰ ਦੇ ਹਲਕਾ ਮਲੋਟ ਦੀ ਅਨਾਜ ਮੰਡੀ ‘ਚ ਢਾਬੇ ‘ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਿਹਾਰ ਦੇ ਰਹਿਣ ਵਾਲੇ 36 ਸਾਲਾ ਵਿਅਕਤੀ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਪਾਲ ਕੁਮਾਰ ਪੁੱਤਰ ਕਾਮੇਸ਼ਵਰ ਸ਼ਾਹ ਵਾਸੀ ਬਿਹਾਰ ਹਾਲ ਵਾਸੀ ਦਾਣਾ ਮੰਡੀ ਮਲੋਟ ਨੇ ਦੱਸਿਆ ਕਿ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਹਰ ਸਾਲ ਦੀ ਤਰ੍ਹਾਂ ਦਾਣਾ ਮੰਡੀ ਮਲੋਟ ਵਿੱਚ ਕਣਕ ਦਾ ਸੀਜ਼ਨ ਲਾਉਣ ਆਏ ਸਨ। ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਚਾਚੇ ਦੇ ਲੜਕੇ ਧਨਜੇ ਸ਼ਾਹ ਨੇ ਦੁਕਾਨ ਦੇ ਨਾਲ ਆਰਜ਼ੀ ਢਾਬਾ ਬਣਾਇਆ ਹੋਇਆ ਸੀ, ਜਿੱਥੇ ਉਸ ਦੇ ਨਾਲ ਦੋ ਲੜਕੇ ਵੀ ਕੰਮ ਕਰਦੇ ਸਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਧਨੰਜੇ ਸ਼ਾਹ ਆਪਣੇ ਢਾਬੇ ‘ਤੇ ਸੌਂ ਰਿਹਾ ਸੀ ਤਾਂ 2 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੇ ਧਨੰਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਹੋਣ ‘ਤੇ ਧਨੰਜੈ ਨੇ ਰੌਲਾ ਪਾਇਆ ਤਾਂ ਦੋਸ਼ੀ ਫ਼ਰਾਰ ਹੋ ਗਏ। ਜ਼ਖਮੀ ਧਨਜੇ ਨੂੰ ਜਦੋਂ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਿਸ਼ਵਤ ਮਾਮਲੇ ‘ਚ ਟ੍ਰੈਫਿਕ ਪੁਲਿਸ ਦਾ SI ਗ੍ਰਿਫਤਾਰ, ਵੀਡੀਓ ਸਾਹਮਣੇ ਆਉਣ ‘ਤੇ ਹੋਈ ਕਾਰਵਾਈ

ਜਾਣੋ ਕਿਵੇਂ ਵਨ ਨਾਈਟ ਸਟੈਂਡ ਅਤੇ ਡੀਐਨਏ ਟੈਸਟ ਨੇ ਬਰਬਾਦ ਕਰ ਦਿੱਤਾ 18 ਸਾਲ ਦਾ ਵਿਆਹ !