ਲੁਧਿਆਣਾ, 28 ਅਪ੍ਰੈਲ 2023 : ਪੰਜਾਬ ਕੈਬਨਿਟ ਦੀ ਅੱਜ ਦੀ ਮੀਟਿੰਗ ਲੁਧਿਆਣਾ ‘ਚ ਕੀਤੀ ਗਈ। ਇਸ ਮੀਟਿੰਗ ‘ਚ ਕਈ ਵੱਡੇ ਫ਼ੈਸਲੇ ਲਏ ਗਏ ਹਨ। ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ,
- ਲੋਕਲ ਬਾਡੀਸ ਵਿਚ 87 ਪੋਸਟਾਂ ਭਰੀਆਂ ਜਾਣਗੀਆਂ
- ਇਸ ਦੇ ਨਾਲ ਹੀ ਸਪੋਰਟਸ ਦੇ ਰੂਲ ਬਾਰੇ ਸਰਬਸਮਤੀ ਨਾਲ ਫ਼ੈਸਲਾ ਲਿਆ ਗਿਆ ਹੈ
- ਪੀਏਯੂ ਦੇ ਅਧਿਆਪਕਾਂ ਦੀ ਸੋਧੀ ਹੋਈ ਤਨਖ਼ਾਹ ਦੇ ਸਕੇਲ ਇੱਕ ਜਨਵਰੀ 2016 ਤੋਂ ਲਾਗੂ ਹੋਣਗੇ ਅਤੇ ਉਨ੍ਹਾਂ ਨੂੰ 7ਵੇਂ ਪੇ-ਕਮਿਸ਼ਨ ਦੇ ਲਾਭ ਮਿਲਣਗੇ
- ਅਗਲੀ ਕੈਬਨਿਟ ਵਿਚ ਗੜਵਾਸੂ ਦੇ ਮਾਸਟਰ ਕੇਡਰ ਦੇ ਮੁਲਾਜ਼ਮਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ
- ਰੈਗੂਲਰ ਮੁਲਾਜ਼ਮਾਂ ਦੀ ਜਲਦੀ ਭਰਤੀ ਕੀਤੀ ਜਾਵੇਗੀ