ਇਰਾਦਾ ਕ+ਤ+ਲ ਦੇ ਕੇਸ ਵਿੱਚ ਲੋੜੀਂਦੇ ਸ਼ਰਾਬ ਠੇਕੇਦਾਰ ਦੇ ਤਿੰਨ ਕਰਿੰਦੇ ਗ੍ਰਿਫਤਾਰ

ਸੰਗਰੂਰ, 29 ਅਪ੍ਰੈਲ, 2023: ਸੀਨੀਅਰ ਕਪਤਾਨ ਪਲਿਸ (ਐਸ.ਐਸ.ਪੀ.) ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਸੰਗਰੂਰ ਵਿਖੇ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਂਦੇ ਸ਼ਰਾਬ ਠੇਕੇਦਾਰ ਦੇ ਤਿੰਨ ਕਰਿੰਦੇ ਗ੍ਰਿਫਤਾਰ ਕਰਕੇ ਇੱਕ 32 ਬੋਰ ਪਿਸਟਲ ਸਮੇਤ 07 ਕਾਰਤੂਸ ਬਰਾਮਦ ਕੀਤੇ ਗਏ ਹਨ।

ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮਿਤੀ 19.04.2023 ਨੂੰ ਵਿਕਰਾਂਤ ਕੁਮਾਰ ਪੁੱਤਰ ਰਾਜ ਕੁਮਾਰ ਪੁੱਤਰ ਪੰਨਾ ਲਾਲ ਵਾਸੀ ਨੇੜੇ ਚਾਰ ਕੁਤਬ ਗੇਟ ਹਾਸੀ ਜ਼ਿਲ੍ਹਾ ਹਿਸਾਰ ਸਮੇਤ ਵਿਜੈ ਕੁਮਾਰ ਪੁੱਤਰ ਮੋਲੂ ਰਾਮ ਵਾਸੀ ਗੁਸਾਈ ਗੇਟ ਹਾਸੀ ਨਾਲ ਕਾਰ ਹੁੰਡਾਈ ਵਰਨਾ ਨੰਬਰ ਐਚ.ਆਰ. 26 ਸੀ.ਬੀ. 1566 ਪਰ ਪਾਤੜਾਂ ਹੁੰਦੇ ਹੋਏ ਆਪਣੇ ਦੋਸਤ ਨੂੰ ਮਿਲਣ ਲਈ ਲੁਧਿਆਣਾ ਜਾ ਰਹੇ ਸਨ ਤਾਂ ਜਦੋਂ ਅੰਡਰ ਬ੍ਰਿਜ ਬਾਈਪਾਸ ਸੰਗਰੂਰ ਪੁੱਜੇ ਤਾਂ ਬਬਲਾ, ਕੁਲਦੀਪ ਲੱਡਾ, ਅੰਗਰੇਜ਼ ਅਤੇ 9-10 ਨਾਮਲੂਮ ਵਿਅਕਤੀਆਂ ਜੋ ਸੰਗਰੂਰ ‘ਚ ਸ਼ਰਾਬ ਦੇ ਠੇਕੇਦਾਰ ਮੁਨੀਸ਼ ਅਤੇ ਮੋਨੂੰ ਨੇ ਰੱਖੇ ਹੋਏ ਹਨ ਨੇ ਮੁਨੀਸ਼ ਅਤੇ ਮੋਨੂੰ ਦੀ ਸ਼ਹਿ ਪਰ ਦੋ ਗੱਡੀਆਂ ਨੰਬਰ ਪੀ.ਬੀ. 65 ਏ.ਵੀ. 3637 ਮਾਰਕਾ ਸਕਾਰਪਿਉ ਗੈਟਵੇ ਅਤੇ ਮਹਿੰਦਰਾ ਪਿੱਕ ਅੱਪ ਵਿੱਚ ਸਵਾਰ ਹੋ ਕੇ ਵਿਕਰਾਂਤ ਅਤੇ ਉਸਦੇ ਸਾਥੀ ਦੀ ਕਾਰ ਵਿੱਚ ਆਪਣੀਆਂ ਗੱਡੀਆਂ ਮਾਰਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਫਾਇਰ ਕੀਤੇ ਜੋ ਕਾਰ ਦੇ ਟਾਇਰ ਵਿੱਚ ਵੱਜੇ।

ਉਨ੍ਹਾਂ ਦੱਸਿਆ ਕਿ ਮੁਦਈ ਦੇ ਬਿਆਨ ‘ਤੇ ਮਿਤੀ 19.04.2023 ਨੂੰ ਭਾਰਤੀ ਦੰਡਾਵਲੀ ਦੀ ਧਾਰਾ 307, 341, 427, 148, 149 ਤੇ 120B ਅਤੇ ਆਰਮਜ਼ ਐਕਟ ਦੀ ਧਾਰਾ 25/27 ਤਹਿਤ ਥਾਣਾ ਸਦਰ ਸੰਗਰੂਰ ਵਿਖੇ ਸੰਜੇ ਕੁਮਾਰ ਉਰਫ ਬਬਲੂ, ਅੰਗਰੇਜ ਸਿੰਘ, ਕੁਲਦੀਪ ਲੱਡਾ, ਮੁਨੀਸ਼, ਮੋਨੂੰ, ਸਮੇਤ 5/6 ਨਾਮਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 52 ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਉਪ ਕਪਤਾਨ ਪੁਲਿਸ ਸਬ-ਡਵੀਜਨ ਸੰਗਰੂਰ ਦੀ ਅਗਵਾਈ ਹੇਠ ਇੰਸ: ਮੇਜਰ ਸਿੰਘ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਵੱਲੋਂ ਮਿਤੀ 26.04.2023 ਨੂੰ ਮੁਕੱਦਮੇ ਦੇ ਕਥਿਤ ਦੋਸ਼ੀ ਸੰਜੇ ਕੁਮਾਰ ਉਰਫ ਬਬਲੂ ਪੁੱਤਰ ਗਰਧਾਰੀ ਲਾਲ ਪੁੱਤਰ ਬਾਬੂ ਰਾਮ ਵਾਸੀ ਗੁਰੁ ਨਾਨਕ ਕਲੋਨੀ ਨੇੜੇ ਬੱਸ ਟੈਡ ਸੰਗਰੂਰ ਨੂੰ ਸਮੇਤ 32 ਬੋਰ ਪਿਸਟਲ ਤੇ 07 ਕਾਰਤੂਸ ਅਤੇ ਅੰਗਰੇਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਲ਼ੱਖੋਕੇ ਬਹਿਰਾਮ ਥਾਣਾ ਲੱਖੋਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਅਤੇ ਮਿਤੀ 27.04.2023 ਨੂੰ ਕੁਲਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸਿੰਘ ਸਭਾ ਗੁਰਦੁਆਰਾ ਧੂਰੀ ਗੇਟ ਸੰਗਰੂਰ ਹਾਲ ਹਰੇੜੀ ਰੋਡ ਕਰਤਾਰਾਪੁਰਾ ਬਸਤੀ ਸੰਗਰੂਰ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕਿਹਾ ਕਿ ਵਾਰਦਾਤ ਸਮੇਂ ਵਰਤੀਆਂ ਗਈਆਂ ਗੱਡੀਆਂ ਨੰਬਰ ਪੀ.ਬੀ. 65 ਏ.ਵੀ. 3637 ਮਾਰਕਾ ਸਕਾਰਪਿਉ ਗੈਟਵੇ ਅਤੇ ਮਹਿੰਦਰਾ ਪਿੱਕ ਅੱਪ ਵੀ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾਂ ਦਾ ਰਿਮਾਡ ਹਾਸਲ ਕੀਤਾ ਗਿਆ ਹੈ ਤੇ ਬਾਕੀਆਂ ਦੀ ਤਲਾਸ਼ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਜਪਾ ਦੇ ਰਾਜ ‘ਚ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ, BJP ਦੀ ਇਸ ਢੀਠਤਾ ‘ਤੇ PM ਮੋਦੀ ਨੂੰ ਇਸ ‘ਤੇ ਬੋਲਣਾ ਚਾਹੀਦਾ ਹੈ: ਮੀਤ ਹੇਅਰ

‘ਆਪ’ ਸਰਕਾਰ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਕਰ ਰਹੀ ਪੂਰਾ, ਅਗਲੀ ਗਰੰਟੀ ਔਰਤਾਂ ਲਈ ਤਿਆਰ: ਥਿਆੜਾ