ਲੁਧਿਆਣਾ ’ਚ ਗੈਸ ਲੀਕ ਹੋਣ ਨਾਲ 10 ਮੌ+ਤਾਂ, ਕਈ ਹੋਰਾਂ ਦੀ ਵਿਗੜੀ ਸਿਹਤ

ਲੁਧਿਆਣਾ, 30 ਅਪ੍ਰੈਲ, 2023: ਪਹਿਲਾਂ ਖ਼ਬਰ ਆ ਰਹੀ ਸੀ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਦਸੂਹਾ ਰੋਡ ’ਤੇ ਪੈਂਦੇ ਸੂਏ ਕੋਲ ਗੈਸ ਲੀਕ ਹੋਣ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਬਿਮਾਰ ਹੋ ਗਏ ਹਨ। ਪਰ ਹੁਣ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਕਿ ਗੈਸ ਲੀਕ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਜਦੋਂ ਕਿ ਅਨੇਕਾਂ ਹੋਰ ਬਿਮਾਰ ਹਨ ਜੋ ਹਸਪਤਾਲ ਵਿਚ ਜੇਰੇ ਇਲਾਜ ਹਨ।

ਇਹ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਕਰਿਆਨਾ ਸਟੋਰ ਕੋਲ ਇਹ ਗੈਸ ਲੀਕ ਹੋਈ ਹੈ ਜਿਸ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਬਿਮਾਰ ਹੋਏ ਹਨ ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ 200 ਤੋਂ 300 ਮੀਟਰ ਇਲਾਕਾ ਖਾਲੀ ਕਰਵਾਇਆ ਗਿਆ ਹੈ ਤੇ ਮੌਕੇ ’ਤੇ ਐਨ ਡੀ ਆਰ ਐਫ ਦੀ ਟੀਮ ਸੱਦੀ ਗਈ ਹੈ। ਇਸਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਸੱਦੀ ਗਈ ਹੈ। ਫੌਰੀ ਤੌਰ ’ਤੇ ਇਹ ਸਪਸ਼ਟ ਨਹੀਂ ਹੋਇਆ ਕਿ ਗੈਸ ਕਿਥੋਂ ਲੀਕ ਹੋ ਰਹੀ ਹੈ ਤੇ ਕਿਹੜੀ ਗੈਸ ਹੈ। ਪਰ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਖੇਡ ਮੰਤਰੀ ਪਹਿਲਵਾਨਾਂ ਦੇ ਹੱਕ ‘ਚ ਆਏ, ਕਿਹਾ- ਅੱਜ ਦੇਸ਼ ਸ਼ਰਮਸਾਰ ਹੈ, ਭਾਰਤ ਨੂੰ ਮਾਣ ਦਿਵਾਉਣ ਵਾਲੇ ਇਨਸਾਫ ਲਈ ਲੜ ਰਹੇ

CM ਮਾਨ ਦੇ ਹੁਕਮ: ਹਾਈ ਪ੍ਰੋਫਾਈਲ ਮਾਮਲੇ ਦੇ IO ਨੂੰ ਲਿਖਤੀ ਦੇਣਾ ਪਵੇਗਾ, ਕਦੋਂ ਤੱਕ ਪੂਰੀ ਹੋਵੇਗੀ ਜਾਂਚ