ਸ਼ੁਕਰਾਣੂ ਦਾਨ ਕਰਕੇ ਬਣ ਚੁੱਕਿਆ ਹੈ 500 ਤੋਂ ਵੱਧ ਬੱਚਿਆਂ ਦਾ ‘ਪਿਤਾ’, ਹੁਣ ਅਦਾਲਤ ਨੇ ਉਸ ਦੇ ਸਪਰਮ ਡੋਨੇਸ਼ਨ ‘ਤੇ ਲਾਈ ਰੋਕ

  • ਨੀਦਰਲੈਂਡ ਦੇ ਇੱਕ ਸਪਰਮ ਡੋਨਰ ‘ਤੇ 550 ਤੋਂ ਵੱਧ ਬੱਚਿਆਂ ਦੇ ਪਿਤਾ ਦਾ ਦੋਸ਼ ਹੈ। ਫਿਲਹਾਲ ਅਦਾਲਤ ਨੇ ਉਸ ਦੇ ਸਪਰਮ ਡੋਨੇਸ਼ਨ ‘ਤੇ ਰੋਕ ਲਗਾ ਦਿੱਤੀ ਹੈ।

ਐਮਸਟਰਡਮ: 30 ਅਪ੍ਰੈਲ 2023 – ਨੀਦਰਲੈਂਡ ਦੀ ਅਦਾਲਤ ਨੇ ਸ਼ੁਕਰਾਣੂ ਦਾਨ ਰਾਹੀਂ ਦੁਨੀਆ ਭਰ ਵਿੱਚ 550 ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਦੇ ਸ਼ੱਕ ਵਿੱਚ ਇੱਕ ਡੱਚ ਵਿਅਕਤੀ ਉੱਤੇ ਸਪਰਮ ਡੋਨੇਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਉਸ ਦੇ ਸ਼ੁਕਰਾਣੂ ਦਾਨ ‘ਤੇ ਪਾਬੰਦੀ ਲਗਾ ਦਿੱਤੀ ਅਤੇ ਕਿਹਾ ਕਿ ਜੇਕਰ ਇਹ ਵਿਅਕਤੀ ਦੁਬਾਰਾ ਸ਼ੁਕਰਾਣੂ ਦਾਨ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਵਿਅਕਤੀ ਦਾ ਨਾਂ ਜੋਨਾਥਨ ਜੈਕਬ ਹੈ, ਜਿਸ ਦੀ ਉਮਰ 41 ਸਾਲ ਹੈ। ਜਾਣਕਾਰੀ ਮੁਤਾਬਕ ਜੇਕਰ ਜੋਨਾਥਨ ਦੁਬਾਰਾ ਸ਼ੁਕਰਾਣੂ ਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ‘ਤੇ 100,000 ਯੂਰੋ (90 ਲੱਖ ਰੁਪਏ) ਤੋਂ ਜ਼ਿਆਦਾ ਦਾ ਜੁਰਮਾਨਾ ਹੋ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਜੋਨਾਥਨ ‘ਤੇ 2017 ‘ਚ ਵੀ ਪਾਬੰਦੀ ਲਗਾ ਦਿੱਤੀ ਗਈ ਸੀ, ਜਦੋਂ ਇਹ ਖੁਲਾਸਾ ਹੋਇਆ ਸੀ ਕਿ ਉਹ 100 ਤੋਂ ਵੱਧ ਬੱਚਿਆਂ ਦੇ ਪਿਤਾ ਬਣ ਚੁੱਕਿਆ ਹੈ। ਉਸ ਸਮੇਂ ਉਸ ‘ਤੇ ਨੀਦਰਲੈਂਡ ਦੇ ਫਰਟੀਲਿਟੀ ਕਲੀਨਿਕਾਂ ਨੂੰ ਸ਼ੁਕਰਾਣੂ ਦਾਨ ਕਰਨ ‘ਤੇ ਪਾਬੰਦੀ ਲਗਾਈ ਗਈ ਸੀ। ਜਿਸ ਤੋਂ ਬਾਅਦ ਉਸਨੇ ਵਿਦੇਸ਼ ਅਤੇ ਆਨਲਾਈਨ ਸਪਰਮ ਦਾਨ ਕਰਨਾ ਸ਼ੁਰੂ ਕਰ ਦਿੱਤਾ।

ਹੇਗ ਦੀ ਇੱਕ ਅਦਾਲਤ ਨੇ ਜੋਨਾਥਨ ਨੂੰ ਉਨ੍ਹਾਂ ਸਾਰੇ ਕਲੀਨਿਕਾਂ ਦੀ ਸੂਚੀ ਪ੍ਰਦਾਨ ਕਰਨ ਲਈ ਕਿਹਾ ਹੈ ਜੋ ਉਹ ਸ਼ੁਕਰਾਣੂ ਦਾਨ ਕਰਨ ਲਈ ਵਰਤਦਾ ਸੀ। ਨਾਲ ਹੀ, ਅਦਾਲਤ ਨੇ ਉਨ੍ਹਾਂ ਕਲੀਨਿਕਾਂ ਨੂੰ ਜੋਨਾਥਨ ਦੇ ਦਾਨ ਕੀਤੇ ਸ਼ੁਕਰਾਣੂ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਸੈਂਕੜੇ ਔਰਤਾਂ ਨੂੰ ਗੁੰਮਰਾਹ ਕੀਤਾ ਸੀ।

ਧਿਆਨਯੋਗ ਹੈ ਕਿ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਇੱਕ ਫਾਊਂਡੇਸ਼ਨ ਵੱਲੋਂ ਜੋਨਾਥਨ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਇਸ ਵਿੱਚ ਕਥਿਤ ਤੌਰ ‘ਤੇ ਜੋਨਾਥਨ ਦੇ ਸ਼ੁਕਰਾਣੂ ਨਾਲ ਪੈਦਾ ਹੋਏ ਬੱਚਿਆਂ ਵਿੱਚੋਂ ਇੱਕ ਦੀ ਮਾਂ ਵੀ ਸ਼ਾਮਲ ਸੀ। ਰਿਪੋਰਟ ਮੁਤਾਬਕ ਜੋਨਾਥਨ ਦੇ ਸ਼ੁਕਰਾਣੂ ਨਾਲ ਪੈਦਾ ਹੋਏ 100 ਤੋਂ ਵੱਧ ਬੱਚੇ ਡੱਚ ਕਲੀਨਿਕਾਂ ‘ਚ ਪੈਦਾ ਹੋਏ ਸਨ ਜਦਕਿ ਬਾਕੀ ਨਿੱਜੀ ਤੌਰ ‘ਤੇ ਪੈਦਾ ਹੋਏ ਸਨ। ਇਸ ਤੋਂ ਇਲਾਵਾ, ਉਸਨੇ ਇੱਕ ਡੈਨਿਸ਼ ਕਲੀਨਿਕ ਨੂੰ ਵੀ ਸ਼ੁਕਰਾਣੂ ਦਾਨ ਕੀਤੇ, ਜਿਸ ਨੇ ਬਾਅਦ ਵਿੱਚ ਉਸਦੇ ਸ਼ੁਕਰਾਣੂ ਵੱਖ-ਵੱਖ ਦੇਸ਼ਾਂ ਦੇ ਪਤਿਆਂ ‘ਤੇ ਭੇਜੇ। ਕਈ ਬੱਚਿਆਂ ਦੀਆਂ ਮਾਵਾਂ ਨੇ ਵੀ ਇਸ ਸਬੰਧੀ ਜੋਨਾਥਨ ‘ਤੇ ਮੁਕੱਦਮਾ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਜਦੋਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਦੁਨੀਆਂ ਭਰ ਵਿਚ ਇੰਨੇ ਸੌਤੇਲੇ ਭੈਣ-ਭਰਾ ਹਨ, ਤਾਂ ਉਨ੍ਹਾਂ ਦੇ ਮਨ ‘ਤੇ ਉਲਟਾ ਅਸਰ ਪਵੇਗਾ। ਨਾਲ ਹੀ, ਉਹ ਕਹਿੰਦੀਆਂ ਹਨ ਕਿ ਬੱਚਿਆਂ ਦੇ ਆਪਸ ਵਿੱਚ ਵਿਆਹ ਹੋਣ ਦੀਆਂ ਸੰਭਾਵਨਾਵਾਂ ਹਨ।

ਅਦਾਲਤ ਨੇ ਕਿਹਾ ਕਿ ਇਸ ਨਾਲ ਬੱਚਿਆਂ ਲਈ ਨਕਾਰਾਤਮਕ ਮਨੋ-ਸਮਾਜਿਕ ਨਤੀਜੇ ਹੋ ਸਕਦੇ ਹਨ। ਇਸ ਤੋਂ ਇਲਾਵਾ ਇੱਕ ਹੋਰ ਡਰ ਅਦਾਲਤ ਨੂੰ ਸਤਾ ਰਿਹਾ ਹੈ। ਦਰਅਸਲ, ਸ਼ੁਕ੍ਰਾਣੂ ਦਾਨ ਕਰਨ ਵਾਲਿਆਂ ਨੂੰ ਅਦਾਲਤ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕਿਹਾ ਹੈ। ਕਿਉਂਕਿ ਭੈਣ-ਭਰਾ ਅਣਜਾਣੇ ਵਿੱਚ ਵੀ ਇੱਕ ਜੋੜਾ (ਪ੍ਰੇਮੀ) ਬਣ ਸਕਦੇ ਹਨ ਅਤੇ ਇਕੱਠੇ ਬੱਚੇ ਪੈਦਾ ਕਰ ਸਕਦੇ ਹਨ। ਇਸ ਨਾਲ ਵੱਡਾ ਸੰਕਟ ਪੈਦਾ ਹੋ ਸਕਦਾ ਹੈ।

ਸ਼ੁਕ੍ਰਾਣੂ ਦਾਨ ਵਿੱਚ, ਇੱਕ ਉਪਜਾਊ ਆਦਮੀ ਆਪਣੇ ਸ਼ੁਕਰਾਣੂ ਦਿੰਦਾ ਹੈ ਜਾਂ ਵੇਚਦਾ ਹੈ, ਤਾਂ ਜੋ ਇਹ ਇੱਕ ਬਾਂਝ ਵਿਅਕਤੀ ਜਾਂ ਜੋੜੇ ਦੁਆਰਾ ਵਰਤਿਆ ਜਾ ਸਕੇ। ਦਾਨ ਕੀਤੇ ਸ਼ੁਕ੍ਰਾਣੂਆਂ ਦੀ ਵਰਤੋਂ ਨਕਲੀ ਗਰਭਪਾਤ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਇੰਟਰਾਯੂਟਰਿਨ ਇੰਸੈਮੀਨੇਸ਼ਨ (IUI) ਅਤੇ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਇੰਟਰਾਸਾਈਟੋਪਲਾਸਮਿਕ ਸਪਰਮ ਇੰਜੈਕਸ਼ਨ (ICSI) ਸ਼ਾਮਲ ਹੋ ਸਕਦਾ ਹੈ। ਭਾਰਤ ਵਿੱਚ ਇਸ ਵਿਸ਼ੇ ਨੂੰ ਲੈਕੇ ਆਈ ਐਮ ਐਫੀਆ , ਵਿੱਕੀ ਡੋਨਰ ਆਦਿ ਫਿਲਮਾਂ ਵੀ ਬਣ ਚੁੱਕੀਆਂ ਹਨ।

ਨੀਦਰਲੈਂਡ ਵਿੱਚ ਸ਼ੁਕਰਾਣੂ ਦਾਨ ਕਰਨ ਸੰਬੰਧੀ ਕੁਝ ਖਾਸ ਦਿਸ਼ਾ-ਨਿਰਦੇਸ਼ ਹਨ। ਡੱਚ ਕਲੀਨਿਕਲ ਦਿਸ਼ਾ-ਨਿਰਦੇਸ਼ ਦੱਸਦੇ ਹਨ ਕਿ ਇੱਕ ਵੀ ਸ਼ੁਕਰਾਣੂ ਦਾਨੀ 12 ਤੋਂ ਵੱਧ ਪਰਿਵਾਰਾਂ ਜਾਂ 25 ਬੱਚਿਆਂ ਦਾ ਪਿਤਾ ਨਹੀਂ ਹੋ ਸਕਦਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਲਤ ਨੇ 2 ਨਸ਼ਾ ਤਸਕਰਾਂ ਨੂੰ ਸੁਣਾਈ 12-12 ਸਾਲ ਦੀ ਕੈਦ: ਡੇਢ ਲੱਖ ਦਾ ਜੁਰਮਾਨਾ ਵੀ ਲਾਇਆ

ਜਲਦ ਹੋਵੇਗੀ ਬਾਬਾ ਫ਼ਰੀਦ ਯੂਨੀਵਰਸਿਟੀ ਦੇ VC ਦੀ ਨਿਯੁਕਤੀ: ਰਾਜਪਾਲ ਨੂੰ ਭੇਜਿਆ ਜਾਵੇਗਾ ਪੈਨਲ