ਗੁਰਦਾਸਪੁਰ 30 ਅਪ੍ਰੈਲ 2023 – ਬੀਤੀ ਸ਼ਾਮ ਵਾਪਰੇ ਇਕ ਬਿਜਲੀ ਹਾਦਸੇ ਵਿੱਚ ਬਿਜਲੀ ਦੀ ਲਾਈਨ ਠੀਕ ਕਰ ਰਹੇ ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਸਹਾਇਕ ਲਾਈਨਮੈਨ ਦੀ ਪਛਾਣ ਰਾਜਪਾਲ ਵਜੋਂ ਹੋਈ ਹੈ, ਜੋ 66 ਕੇਵੀ ਦੀਨਾਨਗਰ ਸਬ ਸਟੇਸ਼ਨ ਦੇ ਡਾਲੀਆ ਫੀਡਰ ਤੇ ਤੈਨਾਤ ਸੀ।
ਮਿਲੀ ਜਾਣਕਾਰੀ ਅਨੁਸਾਰ, ਸਹਾਇਕ ਲਾਈਨਮੈਨ ਰਾਜਪਾਲ ਸ਼ਾਮ ਛੇ ਵਜੇ ਦੇ ਕਰੀਬ ਦੀਨਾਨਗਰ ਬਹਿਰਾਮਪੁਰ ਰੋਡ ਤੇ ਜੇਆਰ ਸ਼ੈਲਰ ਨੇ ਨੇੜੇ ਬਿਜਲੀ ਦੀ ਲਾਈਨ ਠੀਕ ਕਰ ਰਿਹਾ ਸੀ ਕਿ ਅਚਾਨਕ ਕਰੰਟ ਲੱਗ ਗਿਆ। ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਰਾਜਪਾਲ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾ ਕੇ ਬਚਾਉਣ ਦੀ ਕੋਸ਼ਿਸ ਵੀ ਕੀਤੀ ਪਰ ਰਾਜਪਾਲ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਫਿਲਹਾਲ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।