ਫੋਰਟਿਸ ਮੋਹਾਲੀ ਕੌਕਲੀਅਰ ਇੰਪਲਾਂਟ ਸਰਜਰੀ ਅਤੇ ਰੋਬੋਟ–ਏਡਿਡ ਸਰਜਰੀ ‘ਤੇ ENT ਕੌਨਕਲੇਵ ਦਾ ਕਰੇਗਾ ਆਯੋਜਨ

  • ਉਦਘਾਟਨੀ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ, ਪੰਜਾਬ, ਸ੍ਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ।

ਚੰਡੀਗੜ੍ਹ, 27 ਅਪ੍ਰੈਲ, 2023: ਕੰਨ, ਨੱਕ ਅਤੇ ਗਲੇ (ਈਐਨਟੀ) ਵਿੱਚ ਸਰਜੀਕਲ ਇੰਟਰਵੇਨਸ਼ੰਨਸ ਵਿੱਚ ਨਵੀਨਤਮ ਤਰੱਕੀ ਨੂੰ ਉਜਾਗਰ ਕਰਨ ਲਈ, ਫੋਰਟਿਸ ਹਸਪਤਾਲ, ਮੋਹਾਲੀ ਦਾ ਡਿਪਾਰਟਮੈਂਟ ਆਫ਼ ਈਐਨਟੀ, ਹੈਡੱ ਅਤੇ ਨੈਕੱ ਸਰਜਰੀ, ਇੱਕ ਦੋ-ਰੋਜ਼ਾ ਕਾਨਫਰੰਸ ਓਟੋਰਹਿਨੋਲੇਰਿੰਗੋਲੋਜੀ: ਸਰਜੀਕਲ ਕੌਨਕਲੇਵ 2023- ਦਾ ਆਯੋਜਨ 29- 30 ਅਪ੍ਰੈਲ ਤੋਂ ਹਸਪਤਾਲ ਵਿੱਚ ਕਰਨ ਜਾ ਰਿਹਾ ਹੈ। ਇਸ ਕੌਨਕਲੇਵ ਵਿੱਚ ਕੈਬਨਿਟ ਮੰਤਰੀ, ਪੰਜਾਬ, ਸ੍ਰੀ ਅਮਨ ਅਰੋੜਾ ਮੁੱਖ ਮਹਿਮਾਨ ਹੋਣਗੇ।

ਡਾ. ਅਸ਼ੋਕ ਗੁਪਤਾ, ਡਾਇਰੈਕਟਰ, ਹੈਡੱ, ਈਐਨਟੀ, ਫੋਰਟਿਸ ਮੋਹਾਲੀ ਦੇ ਦੁਆਰਾ – ਦੋ ਰੋਜ਼ਾ ਸਰਜੀਕਲ ਕੌਨਕਲੇਵ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸ਼ਾਨਦਾਰ ਸਰਜੀਕਲ ਨਤੀਜਿਆਂ ਦੇ ਨਾਲ ਕੀਤੇ ਗਏ ਕੌਕਲੀਅਰ ਇੰਪਲਾਂਟ ਸਰਜਰੀਆਂ ਵਿੱਚ ਡਾਇਗਨੌਸਟਿਕ, ਸਰਜੀਕਲ ਅਤੇ ਪੋਸਟ-ਰੀਹੈਬਲੀਟੇਸ਼ਨ ਸੁਵਿਧਾਵਾਂ ਤੇ ਜ਼ੋਰ ਦਿੱਤਾ ਜਾਵੇਗਾ। ਡਾ. ਅਸ਼ੋਕ ਗੁਪਤਾ ਦੁਨੀਆ ਦੇ ਸਭ ਤੋਂ ਉੱਨਤ ਚੌਥੀ ਪੀੜ੍ਹੀ ਦੇ ਰੋਬੋਟ – ਦਾ ਵਿੰਚੀ ਐਕਸਆਈ ਦੀ ਵਰਤੋਂ ਕਰਦੇ ਹੋਏ ਮੂੰਹ ਦੇ ਕੈਂਸਰ ਤੋਂ ਪੀੜਤ ਮਰੀਜ਼ ਉਤੇ ਇੱਕ ਲਾਈਵ ਸਰਜੀਕਲ ਦਾ ਪ੍ਰਦਰਸ਼ਨ ਵੀ ਕਰਨਗੇ।

ਆਲ ਇੰਡੀਆ ਰਾਇਨੋਲੌਜੀ ਸੋਸਾਇਟੀ ਅਤੇ ਪੰਜਾਬ ਮੈਡੀਕਲ ਕਾਊਂਸਿਲ ਦੇ ਸਹਿਯੋਗ ਨਾਲ ਅਕੈਡਮਿਕ ਫੀਸਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੌਨਕਲੇਵ ਵਿੱਚ ਵੱਖ–ਵੱਖ ਮੈਡੀਕਲ ਕਾਲਜਾਂ ਦੇ ਜੂਨੀਅਰ ਅਤੇ ਸੀਨੀਅਰ ਰੈਜੀਡੈਂਟ ਸਹਿਤ 250 ਡੈਲੀਗੇਟਾਂ ਤੋਂ ਇਲਾਵਾ ਦੇਸ਼ ਭਰ ਦੇ 50 ਤੋਂ ਜਿਆਦਾ ਪ੍ਰਸਿੱਧ ਓਟੋਲਰੀਨਗੋਲੋਜਿਸਟ ਹਿੱਸਾ ਲੈਣਗੇ।

ਡਾ. ਗੁਪਤਾ, ਜਿਨ੍ਹਾਂ ਨੇ ਸਰਜੀਕਲ ਨਤੀਜਿਆਂ ਨੂੰ ਮਜ਼ਬੂਤ ਬਨਾਉਣ ਦੇ ਨਾਲ–ਨਾਲ 1400 ਤੋਂ ਜਿਆਦਾ ਕੌਕਲੀਅਰ ਇੰਪਲਾਂਟ ਸਰਜਰੀਆਂ ਕੀਤੀਆਂ ਹਨ, ਨੇ ਦੱਸਿਆ ਕਿ ਨਵਜੰਮੇ ਬੱਚਿਆਂ ਵਿੱਚ ਬੋਲੇਪਣ ਦੀ ਘਟਨਾ ਪ੍ਰਤੀ 1000 ਜਨਮਿਆਂ ਵਿੱਚ 4 ਹੈ। ਇਸ ਵਿਚੋਂ 20–25 ਫੀਸ਼ਦੀ ਨੂੰ ਸੁਣਨ ਦੀ ਡੂੰਘੀ ਹਾਨੀ ਹੁੰਦੀ ਹੈ, ਜਿਸ ਦੇ ਲਈ ਸਪੀਚ ਦੀ ਡਿਵੈਲਪਮੈਂਟ ਦੇ ਲਈ ਆਡੀਟੋਰੀ ਫੀਡਬੈਕ ਦੀ ਜਰੂਰਤ ਹੁੰਦੀ ਹੈ। ਨੈਸ਼ਨਲ ਪ੍ਰੋਗਰਾਮ ਫੌਰ ਪ੍ਰਿਵੇਂਸ਼ਨ ਐਂਡ ਕੰਟਰੋਲ ਆਫ਼ ਡੇਫਨੇਸ (ਐਨਪੀਪੀਸੀਡੀ) ਦੇ ਅਨੁਸਾਰ, ਹਰੇਕ ਨਵਜੰਮੇ ਬੱਚੇ ਨੂੰ ਜਨਮ ਦੇ ਸਮੇਂ ਹਿਯਰਿੰਗ ਸਕਰੀਨਿੰਗ ਤੋਂ ਗੁਜਰਨਾ ਚਾਹੀਦਾ ਹੈ ਤਾਂ ਕਿ ਹੈਲਥਕੇਅਰ ਸਿਸਟਮ ਉਤੇ ਬੋਝ ਤੋਂ ਬਚਣ ਦੇ ਲਈ ਸਹੀ ਇਲਾਜ ਸ਼ੁਰੂ ਕੀਤਾ ਜਾ ਸਕੇ।

ਕੌਨਕਲੇਵ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਪਤਾ ਨੇ ਦੱਸਿਆ ਕਿ ਕੌਨਕਲੇਵ ਕੰਨ, ਨੱਕ ਅਤੇ ਗਲੇ ਨਾਲ ਸਬੰਧਿਤ ਬਿਮਾਰੀਆਂ ਦੇ ਅਧਿਐਨ ਅਤੇ ਓਟੋਲਰੀਨੋਲੋਜੀ ਦੇ ਨਵੀਨਤਮ ਵਿਕਾਸ ਤੇ ਕੇਂਦਰਿਤ ਹੋਵੇਗੀ। ਕੌਕਲੀਅਰ ਇਮਪਲਾਂਟੇਸ਼ਨ ਅਤੇ ਟਰਾਂਸ ਓਰਲ ਰੋਬੋਟਿਕ ਸਰਜਰੀ ਤੇ ਲਾਈਵ ਸੈਸ਼ਨ ਕਰਵਾਏ ਜਾਣਗੇ। ਇਸ ਆਯੋਜਨ ਵਿੱਚ ਲਾਈਵ ਸਰਜਰੀ ਸੈਸ਼ਨ, ਓਪਰੇਟਿੰਗ ਫੈਕਲਟੀ ਨਾਲ ਇੱਕ-ਦੂਜੇ ਨਾਲ ਗੱਲਬਾਤ, ਪੈਨਲ ਚਰਚਾ, ਪੋਸਟਰ ਪੇਸ਼ਕਾਰੀਆਂ ਅਤੇ ਕਵਿਜ਼ ਵੀ ਸ਼ਾਮਿਲ ਹੋਣਗੇ।

ਡਾ. ਗੁਪਤਾ ਨੇ ਅੱਗੇ ਦੱਸਿਆ ਕਿ ਰੋਬੋਟ–ਅਸਿਸਟਿਡ ਸਰਜਰੀ ਨੇ ਮੂੰਹ ਦੇ ਕੈਂਸਰ ਦੀ ਸਰਜਰੀ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਮਿਨੀਮਲ ਇਨਵੇਸਿਵ ਸਰਜਰੀ ਦਾ ਨਵੀਨਤਮ ਰੂਪ ਹੈ ਅਤੇ ਆਪਰੇਟਿਵ ਖੇਤਰ ਦਾ 3ਡੀ ਦ੍ਰਿਸ਼ ਪ੍ਰਦਾਨ ਕਰਦਾ ਹੈ। ਇਸ ਦੇ ਨਤੀਜੇ ਵਜੋਂ ਖੂਨ ਦਾ ਘੱਟ ਤੋਂ ਘੱਟ ਨੁਕਸਾਨ, ਘੱਟ ਦਰਦ, ਘੱਟ ਨਿਸ਼ਾਨ, ਘੱਟ ਹਸਪਤਾਲ ਰਹਿਣ ਅਤੇ ਤੇਜੀ ਨਾਲ ਰਿਕਵਰੀ ਹੁੰਦੀ ਹੈ। ਓਰਲ ਕੈਵਿਟੀ ਕੈਂਸਰ ਵਿੱਚ ਰੋਬੋਟਿਕ ਸਰਜਰੀ ਦੀ ਵਰਤੋਂ ਲਈ ਪਹਿਲੀ ਐਫਡੀਏ ਪ੍ਰਵਾਨਗੀ ਦਸੰਬਰ, 2009 ਵਿੱਚ ਦਿੱਤੀ ਗਈ ਸੀ।

ਡਾ. ਗੁਪਤਾ ਦੀ ਪ੍ਰਬੰਧਕੀ ਟੀਮ ਵਿੱਚ ਐਸੋਸੀਏਟ ਕੰਸਲਟੈਂਟ, ਈਐਨਟੀ ਡਾ. ਅਨੁਰਾਗਿਨੀ ਗੁਪਤਾ, ਅਸਿਸਟੈਂਟ ਕੰਸਲਟੈਂਟ ਈਐਨਟੀ, ਡਾ. ਨੇਹਾ ਸ਼ਰਮਾ ਅਤੇ ਈਐਨਟੀ ਵਿਭਾਗ, ਫੋਰਟਿਸ ਮੋਹਾਲੀ ਦੇ ਡਾ. ਰਿਸ਼ਵ ਕੁਮਾਰ ਸ਼ਾਮਿਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਮੈਨੂੰ ਸਰਕਾਰੀ ਨੌਕਰੀ ਹਾਸਲ ਹੋਈ – ਨਵ-ਨਿਯੁਕਤ SDO ਅਨੁਭਵ ਸਿੰਗਲਾ

ਮਈ ਮਹੀਨੇ ਦੀ ਮੀਂਹ ਨਾਲ ਸ਼ੁਰੂਆਤ, ਇਸ ਵਾਰ ਪਾਰਾ ਆਮ ਨਾਲੋਂ 12 ਡਿਗਰੀ ਰਿਹਾ ਹੇਠਾਂ