ਉੱਤਰ ਪ੍ਰਦੇਸ਼, 2 ਮਈ 2023 – ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ‘ਚ ਸੋਮਵਾਰ ਰਾਤ ਚਿੱਕੜ ‘ਚ ਫਿਸਲਣ ਤੋਂ ਬਾਅਦ ਮੇਨਕਾ ਗਾਂਧੀ ਡਿੱਗ ਗਈ। ਇਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਉਨ੍ਹਾਂ ਦੀ ਕਾਰ ਚਿੱਕੜ ਵਿੱਚ ਫਸ ਗਈ। ਮੇਨਕਾ ਗਾਂਧੀ ਕਾਰ ਤੋਂ ਹੇਠਾਂ ਉਤਰੀ ਅਤੇ ਪੈਦਲ ਸੜਕ ਪਾਰ ਕਰਨ ਜਾ ਰਹੀ ਸੀ। ਰਸਤਾ ਚਿੱਕੜ ਨਾਲ ਭਰਿਆ ਹੋਇਆ ਸੀ। ਉਨ੍ਹਾਂ ਦੇ ਬਾਡੀਗਾਰਡ ਨੇੜੇ ਹੀ ਸਨ। ਅਚਾਨਕ ਪੈਰ ਫਿਸਲਣ ਕਾਰਨ ਮੇਨਕਾ ਗਾਂਧੀ ਚਿੱਕੜ ਵਿੱਚ ਡਿੱਗ ਗਈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਫੜ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
ਚਿੱਕੜ ‘ਚ ਡਿੱਗ ਕੇ ਮੇਨਕਾ ਗਾਂਧੀ ਨੂੰ ਗੁੱਸਾ ਆ ਗਿਆ
ਸੁਲਤਾਨਪੁਰ ਵਿੱਚ ਸੋਮਵਾਰ ਨੂੰ ਦਿਨ ਭਰ ਮੀਂਹ ਪਿਆ। ਦੇਰ ਸ਼ਾਮ ਮੇਨਕਾ ਗਾਂਧੀ ਤਿੰਨ ਦਿਨਾਂ ਦੌਰੇ ‘ਤੇ ਆਪਣੇ ਸੰਸਦੀ ਖੇਤਰ ਪਹੁੰਚੀ। ਉਹ ਸ਼ਹਿਰ ਦੇ ਘਾਸੀਗੰਜ ਵਾਰਡ ਵਿੱਚ ਪ੍ਰਚਾਰ ਲਈ ਜਾ ਰਹੀ ਸੀ, ਜਦੋਂ ਉਹ ਫਿਸਲ ਕੇ ਚਿੱਕੜ ਵਿੱਚ ਡਿੱਗ ਗਈ। ਇੱਥੋਂ ਭਾਜਪਾ ਨੇ ਸੁਲਤਾਨਪੁਰ ਤੋਂ ਸਾਬਕਾ ਨਗਰ ਪਾਲਿਕਾ ਪ੍ਰਧਾਨ ਪ੍ਰਵੀਨ ਅਗਰਵਾਲ ਨੂੰ ਨਗਰ ਪਾਲਿਕਾ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮੇਨਕਾ ਗਾਂਧੀ ਆਪਣੇ ਚੋਣ ਪ੍ਰਚਾਰ ਲਈ ਵਾਰਡ ਨੰਬਰ 15 ਘਾਸੀਗੰਜ ਵਿੱਚ ਨੁੱਕੜ ਸਭਾ ਨੂੰ ਸੰਬੋਧਨ ਕਰਨ ਲਈ ਦੇਰ ਸ਼ਾਮ ਆਈ ਸੀ। ਉਨ੍ਹਾਂ ਨਾਲ ਭਾਜਪਾ ਵਿਧਾਇਕ ਵਿਨੋਦ ਸਿੰਘ ਵੀ ਮੌਜੂਦ ਸਨ। ਚਿੱਕੜ ‘ਚ ਡਿੱਗ ਕੇ ਮੇਨਕਾ ਗਾਂਧੀ ਭੜਕ ਗਈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਤਾੜਨਾ ਕੀਤੀ।
ਵਿਧਾਇਕ ਵਿਨੋਦ ਸਿੰਘ ਨੇ ਵੀ ਮੀਂਹ ਵਿੱਚ ਭਿੱਜ ਕੇ ਪੈਦਲ ਸੜਕ ਪਾਰ ਕੀਤੀ। ਇਸ ਮਾਮਲੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਚੇਅਰਪਰਸਨ ਬਬੀਤਾ ਅਗਰਵਾਲ ਦਾਅਵਾ ਕਰਦੀ ਹੈ ਕਿ ਉਸ ਨੇ 5 ਸਾਲ ਵਿਕਾਸ ਦੇ ਕੰਮ ਕਰਵਾਏ ਹਨ ਤਾਂ ਸਥਿਤੀ ਇਹੋ ਜਿਹੀ ਹੈ। ਇੱਥੇ ਸੰਸਦ ਮੈਂਬਰ ਅਤੇ ਵਿਧਾਇਕ ਦੋਵੇਂ ਭਾਜਪਾ ਦੇ ਹਨ।
ਦੂਜੇ ਪਾਸੇ ਮੇਨਕਾ ਗਾਂਧੀ ਨੇ ਨੁੱਕੜ ਸਭਾ ‘ਚ ਕਿਹਾ ਕਿ ਉਹ ਇਸ ਸ਼ਹਿਰ ਨੂੰ ਹਰਿਆ-ਭਰਿਆ ਬਣਾਵੇਗੀ। ਸੁਲਤਾਨਪੁਰ ਨੂੰ ਅਜਿਹਾ ਸ਼ਹਿਰ ਬਣਾਵਾਂਗੇ ਜਿੱਥੇ ਲੋਕ ਖੁਸ਼ੀ ਨਾਲ ਰਹਿ ਸਕਣ। ਜਦੋਂ ਬਾਹਰੋਂ ਲੋਕ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਦੇਖੋ ਸ਼ਹਿਰ ਕਿੰਨਾ ਸੋਹਣਾ ਹੈ। ਮੇਨਕਾ ਗਾਂਧੀ ਨੇ ਸੁਲਤਾਨਪੁਰ ਵਿੱਚ ਅਵਾਰਾ ਪਸ਼ੂਆਂ ਲਈ ਇੱਕ ਵੱਡਾ ਤਬੇਲਾ ਅਤੇ 27 ਪਾਰਕ ਬਣਾਉਣ ਦਾ ਐਲਾਨ ਕੀਤਾ।
‘ਭਾਜਪਾ ਦੇ ਵਿਕਾਸ ਦਾ ਘੜਾ ਭਰਨ ਲੱਗਾ’
ਇੱਕ ਯੂਜਰ ਸੰਤੋਸ਼ ਕੁਮਾਰ ਯਾਦਵ ਨੇ ਇਸ ਘਟਨਾ ਦੀ ਵੀਡੀਓ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਸੰਤੋਸ਼ ਨੇ ਆਪਣੇ ਪ੍ਰੋਫਾਈਲ ‘ਚ ਖੁਦ ਨੂੰ ਸਮਾਜਵਾਦੀ ਪਾਰਟੀ ਦਾ ਵਰਕਰ ਦੱਸਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸੰਤੋਸ਼ ਨੇ ਲਿਖਿਆ, ‘ਭਾਜਪਾ ਦੇ ਵਿਕਾਸ ਦਾ ਘੜਾ ਹੁਣ ਭਰ ਕੇ ਛਲਕਣ ਲੱਗ ਗਿਆ ਹੈ!