- ਜਲੰਧਰ ਜ਼ਿਮਨੀ ਚੋਣ: ‘ਆਪ ਦੀ ਚੜ੍ਹਤ ਨੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ
- ਰਵਾਇਤੀ ਪਾਰਟੀਆਂ ਤੋਂ ਅੱਕੇ ਸਥਾਨਕ ਆਗੂ ਫੜ੍ਹ ਰਹੇ ਹਨ ‘ਆਪ ਦਾ ਪੱਲਾ
- ਲੋਕ-ਸਭਾ ਵਿੱਚ ਜਲੰਧਰ ਦੀ ਆਵਾਜ਼ ਚੁੱਕਣ ਲਈ ਰਿੰਕੂ ਹੀ ਲੋਕਾਂ ਦੀ ਪਹਿਲੀ ਪਸੰਦ- ਭਗਵੰਤ ਮਾਨ
ਜਲੰਧਰ, 4 ਮਈ 2023 – ਜਲੰਧਰ ਜ਼ਿਮਨੀ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ‘ਆਪ ਪਾਰਟੀ ਦੀ ਚੜ੍ਹਤ ਦਿਨੋਂ-ਦਿਨ ਵੱਧ ਰਹੀ ਹੈ। ਪਾਰਟੀ ਦੀ ਮਜ਼ਬੂਤ ਹੋ ਰਹੀ ਸਥਿਤੀ ਵਿਰੋਧੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਵਿਚਾਲੇ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਇਲਾਕੇ ਦੇ ਕਾਰੋਬਾਰੀ, ਆਗੂ, ਪੰਚ-ਸਰਪੰਚ ਅਤੇ ਹੋਰ ਸਥਾਨਕ ਨਿਵਾਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ ਪਾਰਟੀ ਦਾ ਹਿੱਸਾ ਬਣ ਗਏ। ਜਿੰਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਨ ਲਈ ਮਾਨ ਤੋਂ ਇਲਾਵਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ‘ਆਪ ਆਗੂ ਜਗਬੀਰ ਬਰਾੜ, ਬੀਬੀ ਰਾਜਵਿੰਦਰ ਕੌਰ ਥਿਆੜਾ ਅਤੇ ਪੰਜਾਬ ਐਗਰੋ ਐਕਸਪੋਰਟ ਦੇ ਚੈਅਰਮੈਨ ਮੰਗਲ ਸਿੰਘ ਅਤੇ ਹੋਰ ਉੱਥੇ ਮੌਜੂਦ ਸਨ।
ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਇਲਾਕੇ ਦੇ ਸਫ਼ਲ ਕਾਰੋਬਾਰੀ ਅਤੇ ਆਹਲੂਵਾਲੀਆ ਫ਼ਰਨੀਚਰਜ਼ ਐਂਡ ਡੈਕੋਰੇਟਸ ਦੇ ਮੈਨੇਜਿੰਗ ਡਾਈਰੈਕਟਰ ਦਲਜੀਤ ਸਿੰਘ ਆਹਲੂਵਾਲੀਆ ਪ੍ਰਮੁੱਖ ਸਨ। ਆਹਲੂਵਾਲੀਆ ਇੱਖ ਸਫ਼ਲ ਕਾਰੋਬਾਰੀ ਦੇ ਨਾਲ-ਨਾਲ ਕਾਂਗਰਸ ਦੇ ਸਰਗਰਮ ਆਗੂ ਰਹਿ ਚੁੱਕੇ ਹਨ।
ਇਸਤੋਂ ਇਲਾਵਾ ‘ਆਪ ਆਗੂ ਜਗਬੀਰ ਬਰਾੜ ਦੀ ਪ੍ਰੇਰਣਾ ਨਾਲ ਦੀਪ ਨਗਰ (ਜਲੰਧਰ ਕੈਂਟ) ਤੋਂ ਕਈ ਪਰਿਵਾਰ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ। ਜਿੰਨ੍ਹਾਂ ਵਿੱਚੋਂ ਸੁਰਿੰਦਰ ਸਿੰਘ ਮਿਨਹਾਸ (ਸਾਬਕਾ ਸਰਪੰਚ ਅਤੇ ਜਲੰਧਰ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ), ਸਵਰਨ ਚੰਦ (ਸਾਬਕਾ ਸਰਪੰਚ), ਵਿਨੋਦ ਸਹੋਤਾ, ਧੀਰਜ ਖੰਨਾ, ਬਲਜੀਤ ਸਿੰਘ ਜੱਗੀ, ਸੂਬੇਦਾਰ ਦਰਸ਼ਨ ਸਿੰਘ, ਸ਼ੇਰ ਸਿੰਘ ਪਰਹਾਰ, ਭੁਲਾ ਸਿੰਘ ਬਲਬੀਰ ਸਿੰਘ ਬੀਰਾ, ਸੁਖਦੇਵ ਰਾਜ, ਸੁੱਚਾ ਰਾਮ, ਅਜੇ ਪੀਵਾਲ, ਰਣਜੀਤ ਸਿੰਘ ਗਿੱਲ, ਪਾਸਟਰ ਰੋਸ਼ਨੀ ਵਿਰਦੀ ਆਦਿ ਪ੍ਰਮੁੱਖ ਹਨ।
ਜਿਕਰਯੋਗ ਹੈ ਕਿ ਉਪਰੋਕਤ ਤੋਂ ਇਲਾਵਾ ‘ਆਪ ਪਰਿਵਾਰ ਵਿੱਚ ਇੱਥੋਂ ਦੇ ਪਿੰਡ ਸੁਭਾਨਾ ਦੇ ਸਰਪੰਚ ਮਲਕੀਤ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ ਅਤੇ ਲਗਾਤਾਰ ਪਿਛਲੇ 10 ਸਾਲਾਂ ਤੋਂ ਪਿੰਡ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਗੁਰਦੀਪ ਸਿੰਘ ਸੁਭਾਨਾ ਅਤੇ ਪਰਿਵਾਰ ਸਮੇਤ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਤੋਂ ਇਲਾਵਾ ਪਿੰਡ ਫੂਲੜੀਵਾਲ ਦੇ ਪੰਚ ਸੁਖਵਿੰਦਰ ਸਿੰਘ, ਬੰਟੀ ਖਾਲਰਾ, ਸੌਰਵ ਮਹੇ, ਮਨੋਜ ਮਹੇਅ ਅਤੇ ਹੋਰ ਸਾਥੀ ਵੀ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ।
ਇਸ ਮੌਕੇ ਮੁੱਖ-ਮੰਤਰੀ ਭਗਵੰਤ ਮਾਨ ਨੇ ਨਵੇਂ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ‘ਆਪ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਜਲੰਧਰ ਵਾਸੀਆਂ ਨੇ ਪਾਰਟੀ ਉਮੀਦਵਾਰ ਸ਼ੁਸ਼ੀਲ ਰਿੰਕੂ ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਜਲਦ ਹੀ ਰਿੰਕੂ ਦੇ ਰੂਪ ਵਿੱਚ ਇਲਾਕੇ ਦੀ ਆਵਾਜ਼ ਸੰਸਦ ਵਿੱਚ ਗੂੰਜੇਗੀ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਸਾਨੂੰ ਜਲੰਧਰ ਵਾਸੀ ਇੱਕ ਮੌਕਾ ਤਾਂ ਦੇਣ, ਅਸੀਂ ਦੱਸਾਂਗੇ ਕਿ ਇੱਕ ਲੋਕ ਸਭਾ ਮੈਂਬਰ ਕੀ ਕਰ ਸਕਦਾ ਹੈ। ਇਸ ਉਪਰੰਤ ਉਨ੍ਹਾਂ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ‘ਆਪ ਪਾਰਟੀ ਉਨ੍ਹਾਂ ਦੇ ਮਾਣ-ਸਨਮਾਨ ਦਾ ਹਮੇਸ਼ਾ ਧਿਆਨ ਰੱਖੇਗੀ।