ਜਲੰਧਰ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਫੜਿਆ ਝਾੜੂ

  • ‘ਆਪ’ ਨੂੰ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਦਾ ਮਿਲ ਰਿਹਾ ਭਰਪੂਰ ਸਮਰਥਨ, ਹੁਮਹੁਮਾ ਕੇ ਪਾਰਟੀ ਵਿੱਚ ਹੋ ਰਹੇ ਸ਼ਾਮਲ
  • ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ, ਕੀਤਾ ਸਵਾਗਤ

ਜਲੰਧਰ, 6 ਮਈ 2023 – ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਤੇ ਮਾਨ ਸਰਕਾਰ ਦੇ ਕੰਮਾਂ ਨੂੰ ਲੈਕੇ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਦਾ ‘ਆਪ’ ਨੂੰ ਵੱਡੇ ਪੱਧਰ ‘ਤੇ ਸਮਰਥਨ ਮਿਲ ਰਿਹਾ ਹੈ। ਜਲੰਧਰ ਵਿਖੇ ਕੀਤੀ ਗਈ ‘ਆਪ’ ਦੀ ਮੀਟਿੰਗ ਦੌਰਾਨ ਵੱਡੀ ਪੱਧਰ ‘ਤੇ ਹਲਕਾ ਨਿਵਾਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਜਨਰਲ ਸਕੱਤਰ ‘ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੀਟਿੰਗ ਦੌਰਾਨ ਇਨ੍ਹਾਂ ਸਾਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪਾਰਟੀ ਵਿੱਚ ਵੱਡੀ ਪੱਧਰ ‘ਤੇ ਸ਼ਾਮਲ ਹੋਣ ਵਾਲਿਆਂ ਨੇ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣ ਦਾ ਦਾਅਵਾ ਕੀਤਾ।

‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਵਾਇਆ ਕਿ ਉਨ੍ਹਾਂ ਸਾਰਿਆਂ ਨੂੰ ਵਿੱਚ ਬਰਾਬਰ ਦਾ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਉਹਨਾਂ ਵਰਗੇ ਹੋਰ ਉੱਘੇ ਲੀਡਰਾਂ ‘ਤੇ ਆਮ ਲੋਕਾਂ ਦਾ ਉਹ ਪਾਰਟੀ ਵਿੱਚ ਦਿਲ ਖੋਲ ਕੇ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ‘ਤੇ ਸ਼ਾਮਲ ਹੋਣ ਵਾਲੇ ਹੋਰ ਨਵੇਂ ਲੋਕਾਂ ਨੂੰ ਆਪਣੇ ਦਿਲਾਂ ‘ਤੇ ਪਾਰਟੀ ਵਿਚ ਥਾਂ ਦਿੱਤੀ ਜਾਵੇਗੀ ‘ਤੇ ਹਰ ਵਰਗ ਤੇ ਲੋਕਾਂ ਨੂੰ ਨਾਲ ਲੇ ਕੇ ਚਲਣਗੇ।

‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਦੀ ਅਗੁਵਾਈ ਹੇਠ ਰਸ਼ਪਾਲ ਸਿੰਘ ਰਾਜੂ, ਹਰਦਵਾਰੀ ਲਾਲ ਯਾਦਵ ਸਮੇਤ ਜੱਸੀ ਦੀ ਮਿਹਨਤ ਸਦਕਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸੱਜਣਾ ਵਿੱਚ ਚੰਦਰ ਸ਼ੇਖਰ, ਰਾਜ ਕੁਮਾਰ, ਰਾਹੁਲ, ਵਿੱਕੀ, ਰਾਕੇਸ਼, ਵਿਜੈ, ਸੰਤੋਸ਼, ਮਹਿੰਦਰ , ਗੁੱਡੂ , ਮਨਵੀਰ ,ਗੁਰਪ੍ਰੀਤ, ਅਕਸ਼ੈ , ਰਾਮਾ ,ਬਿੱਲਾ, ਮਨਪ੍ਰੀਤ ,ਮੋਹਨ, ਸੰਦੀਪ, ਹਨੀ,ਲਕਸ਼ , ਸਤਪਾਲ, ਭੁਪਿੰਦਰ ‘ਤੇ ਵੱਡੀ ਗਿਣਤੀ ਵਿੱਚ ਹੋਰ ਕਈ ਲੋਕ ਹਾਜ਼ਰ ਸਨ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਆਮ ਆਦਮੀ ਸਰਕਾਰ ਦੀ ਨੀਤੀਆ ਨੂੰ ਘਰ ਘਰ ਤੱਕ ਪਹੁੰਚਾਉਣਾ ਦਾ ਵਾਅਦਾ ਕੀਤਾ ਤਾਂਕਿ ਮਾਨ ਸਰਕਾਰ ਹੋਰ ਵਧੀਆ ਤੇ ਨਵੀਆਂ ਨਵੀਆਂ ਨੀਤੀਆਂ ਲੈਕੇ ਆਉਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

9 ਸਾਲ ਦੇ ਸਨਮਦੀਪ ਨੇ ਦੁਬਈ ‘ਚ ਹੋਈ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ

ਪੰਜਾਬ ‘ਚ ਪਰਲ ਕੰਪਨੀ ਦੀ ਜਾਇਦਾਦ ਹੋਵੇਗੀ ਜ਼ਬਤ: ਲੋਕਾਂ ਦੇ ਕਰੋੜਾਂ ਰੁਪਏ ਸਰਕਾਰ ਕਰੇਗੀ ਵਸੂਲੀ – CM ਮਾਨ