ਕਬਾੜ ਇਕੱਠਾ ਕਰ ਰਹੇ 2 ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌ+ਤ: ਪੁਲੀਸ ਨੇ ਲਾ+ਸ਼ਾਂ ਨੂੰ ਕਰੇਨ ਨਾਲ ਬਾਹਰ ਕੱਢਿਆ

ਮੁਕਰਤਸਰ, 7 ਮਈ 2023 – ਮੁਕਤਸਰ ‘ਚ ਸ਼ਨੀਵਾਰ ਨੂੰ ਕਬਾੜ ਇਕੱਠਾ ਕਰ ਰਹੇ 2 ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਦੱਸ ਦਈਏ ਕਿ ਰਾਜਸਥਾਨ ਫੀਡਰ ਨਹਿਰ ‘ਚ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਬੰਨ੍ਹ ਲਗਾ ਕੇ ਪਾਣੀ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਨਹਿਰ ਵਿੱਚ 15 ਤੋਂ 20 ਫੁੱਟ ਡੂੰਘਾ ਟੋਆ ਬਣ ਗਿਆ। ਅੱਜ ਜਦੋਂ ਇੱਕ ਨੌਜਵਾਨ ਨਹਿਰ ਵਿੱਚੋਂ ਪਲਾਸਟਿਕ ਦਾ ਲਿਫਾਫਾ ਕੱਢਣ ਲਈ ਹੇਠਾਂ ਉਤਰਿਆ ਤਾਂ ਉਹ ਡੂੰਘੇ ਟੋਏ ਵਿੱਚ ਡੁੱਬ ਗਿਆ। ਜਦੋਂ ਇੱਕ ਹੋਰ ਨੌਜਵਾਨ ਉਸ ਨੂੰ ਬਚਾਉਣ ਗਿਆ ਤਾਂ ਉਹ ਵੀ ਉਸੇ ਟੋਏ ਵਿੱਚ ਡੁੱਬ ਗਿਆ।

ਇਸ ਘਟਨਾ ਦਾ ਜਦੋਂ ਪਿੰਡ ਥਾਂਦੇਵਾਲਾ ਦੇ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੌਜਵਾਨਾਂ ਦੀ ਕਾਫੀ ਭਾਲ ਕੀਤੀ, ਪਰ ਉਹ ਨਹੀਂ ਮਿਲੇ। ਫਿਰ ਕਰੇਨ ਦੀ ਮਦਦ ਨਾਲ ਬਾਅਦ ਦੁਪਹਿਰ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਦੋਵਾਂ ਦੀ ਪਛਾਣ ਗੋਪੀ ਨਾਥ (25) ਪੁੱਤਰ ਧੰਨਾਨਾਥ, ਬੱਬੂ ਨਾਥ (18) ਪੁੱਤਰੀ ਵੀਰਾ ਨਾਥ ਵਾਸੀ ਮੁਕਤਸਰ ਵਜੋਂ ਹੋਈ ਹੈ। ਦੋਵੇਂ ਕਬਾੜ ਇਕੱਠਾ ਕਰਦੇ ਸਨ।

ਮੌਕੇ ‘ਤੇ ਪਹੁੰਚੇ ਏ.ਐਸ.ਆਈ ਪੀਰਦੱਤ ਸਿੰਘ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਬੱਡੀ ਖਿਡਾਰੀ ਨੰਗਲ ਅੰਬੀਆ ਕ+ਤ+ਲ ਮਾਮਲਾ: ਰਿਮਾਂਡ ਖ਼ਤਮ ਹੋਣ ਮਗਰੋਂ ਸੁਰਜਨ ਚੱਠਾ ਨੂੰ ਭੇਜਿਆ ਜੇਲ੍ਹ

ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਧਮਾਕਾ, ਖਿੜਕੀਆਂ ਦੇ ਟੁੱਟੇ ਸ਼ੀਸ਼ੇ, ਕਈ ਸ਼ਰਧਾਲੂ ਜ਼ਖਮੀ