ਟਰੱਕ ਦੀ ਸਾਈਡ ਵੱਜਣ ਨਾਲ ਤੂੜੀ ਨਾਲ ਭਰੀ ਹੋਈ ਟਰਾਲੀ ਪਲਟੀ, ਬਾਲ-ਬਾਲ ਬਚਿਆ ਡਰਾਈਵਰ

ਗੁਰਦਾਸਪੁਰ 7 ਮਈ 2023 – ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਬਰਿਆਰ ਬਾਈ ਪਾਸ ਨੇੜੇ ਇੱਕ ਅਣਪਛਾਤੇ ਟਰੱਕ ਦੀ ਫੇਟ ਵੱਜਣ ਨਾਲ ਤੂੜੀ ਭਰੀ ਟਰਾਲੀ ਪਲਟ ਗਈ। ਦੁਰਘਟਨਾ ਵਿਚ ਟਰੈਕਟਰ ਟਰਾਲੀ ਦਾ ਡਰਾਈਵਰ ਬਾਲ ਬਾਲ ਬਚ ਗਿਆ ਜਦ ਕਿ ਉਸ ਦੇ ਨਾਲ ਬੈਠੇ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ ਜਿਨਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਦਿੰਦਿਆਂ ਟਰਾਲੀ ਡਰਾਈਵਰ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਮਲਕੀਤ ਸਿੰਘ ਵਾਸੀ ਪਿੰਡ ਜੰਗਲਾ ਬਟਾਲੇ ਤੋਂ ਤੂੜੀ ਦੀ ਟਰਾਲੀ ਭਰ ਕੇ ਪਠਾਨਕੋਟ ਨੂੰ ਜਾ ਰਿਹਾ ਸੀ। ਰਸਤੇ ਵਿਚ ਜਦੋਂ ਉਹ ਬਰਿਆਰ ਬਾਈਪਾਸ ਨੇੜੇ ਪੁੱਜਿਆ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਜਿਸ ਕਾਰਨ ਟਰੈਕਟਰ-ਟਰਾਲੀ ਸਮੇਤ ਸੜਕ ਕਿਨਾਰੇ ਪਲਟ ਗਿਆ ਅਤੇ ਟਰੈਕਟਰ ਦਾ ਕਾਫੀ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਉਹਨਾਂ ਵੱਲੋਂ ਟਰੈਕਟਰ ਕਿਸ਼ਤਾਂ ਤੇ ਖਰੀਦਿਆ ਗਿਆ ਸੀ।

ਹਾਲਾਂਕਿ ਦੁਰਘਟਨਾ ਵਿਚ ਉਸ ਦਾ ਭਰਾ ਮਲਕੀਤ ਸਿੰਘ ਬਾਲ ਬਾਲ ਬਚ ਗਿਆ ਪਰ ਉਸ ਦੇ ਨਾਲ ਬੈਠੇ ਦੋ ਨੌਜਵਾਨ ਜ਼ਖਮੀ ਹੋਏ ਹਨ ਜਦਕਿ ‌ ਉਸ ਦੇ ਭਰਾ ਮਲਕੀਤ ਸਿੰਘ ਵੱਲੋਂ ਟ੍ਰਕ ਦਾ ਪਿੱਛਾ ਕੀਤੇ ਜਾਣ ਤੇ ਟ੍ਰਕ ਚਾਲਕ ਨੂੰ ਕੁੱਝ ਅਗੇ ਜਾ ਕੇ ਫੜ ਵੀ ਲਿਆ ਗਿਆ ਅਤੇ ਇਸ ਦੀ ਸੂਚਨਾ ਸਬੰਧਤ ਥਾਨਾ ਦੀਨਾਨਗਰ ਦੀ ਪੁਲਿਸ ਨੂੰ ਕੀਤੀ ਗਈ ਹੈ। ਉਨ੍ਹਾਂ ਨੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਟਰੱਕ ਚਾਲਕ ਖਿਲਾਫ਼ ਕਾਰਵਾਈ ਕਰ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਹੋਣ ਨਾਲ ਪਟਿਆਲਾ ਦੇ ਪਾਰਕਾਂ ‘ਚ ਸਵੇਰ ਸਮੇਂ ਲੱਗਣ ਲੱਗੀਆਂ ਰੌਣਕਾਂ

ਹੈਰੀਟੇਜ ਸਟਰੀਟ ਵਿਖੇ ਹੋਏ ਧਮਾਕੇ ਤੋਂ ਬਾਅਦ ਜਾਂਚ ਲਈ ਪਹੁੰਚੇ ਕਾਊਂਟਰ ਇੰਟੈਲੀਜੈਂਸ ਤੋਂ AIG ਅਤੇ IG